11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨੰਬਰਦਾਰਾ ਐਸੋਸੀਏਸ਼ਨ ਗਾਲਿਬ ਤਹਿਸੀਲ ਪਾਇਲ ਦੀ ਮੀਟਿੰਗ ਹੋਈ

ਪਾਇਲ, 10 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰਾ ਐਸੋਸੀਏਸ਼ਨ ਗਾਲਿਬ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਾਧਨਗੀ ਹੇਠ ਹੋਈ, ਮੀਟਿੰਗ ਵਿਚ ਸਰਬ-ਸੰਮਤੀ ਦੇ ਮਤਾ ਪਾਸ ਕੀਤਾ ਗਿਆ ਕਿ ਨੰਬਰਦਾਰ ਰਾਜਿੰਦਰ ਸਿੰਘ ਪਿੰਡ ਰਾਣੇ ਨੂੰ 15 ਅਗਸਤ ’ਤੇ ਵਧੀਆ ਸਭਾਵਾਂ ਬਦਲੇ ਸਨਮਾਨਿਤ ਕਰਨ ਲਈ ਮਾਨਯੋਗ ਐਸ. ਡੀ.

ਅਜੀਤ ਡੈਸਕ 11-08-2026
ਪਾਇਲ, 10 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰਾ ਐਸੋਸੀਏਸ਼ਨ ਗਾਲਿਬ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਪਾਇਲ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਾਧਨਗੀ ਹੇਠ ਹੋਈ, ਮੀਟਿੰਗ ਵਿਚ ਸਰਬ-ਸੰਮਤੀ ਦੇ ਮਤਾ ਪਾਸ ਕੀਤਾ ਗਿਆ ਕਿ ਨੰਬਰਦਾਰ ਰਾਜਿੰਦਰ ਸਿੰਘ ਪਿੰਡ ਰਾਣੇ ਨੂੰ 15 ਅਗਸਤ ’ਤੇ ਵਧੀਆ ਸਭਾਵਾਂ ਬਦਲੇ ਸਨਮਾਨਿਤ ਕਰਨ ਲਈ ਮਾਨਯੋਗ ਐਸ. ਡੀ. ਐਮ. ਪਾਇਲ ਪੱਤਰ ਦਿੱਤਾ ਗਿਆ ਹੈ ਅਤੇ ਯੂਨੀਅਨ ਵਲੋਂ ਤਿੰਨ ਨਵੇਂ ਸ਼ਾਮਿਲ ਹੋਏ ਨੰਬਰਦਾਰ ਜਗਵੀਰ ਸਿੰਘ ਦੁੱਗਰੀ, ਗੁਰਵਿੰਦਰ ਸਿੰਘ ਅੜੈਚਾ ਅਤੇ ਰਾਮ ਸਿੰਘ ਭੀਖੀ ਖੱਟੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਨੰਬਰਦਾਰਾਂ ਦੀਆ ਲੰਬੇ ਸਮੇ ਤੋ ਲਟਕ ਰਹੀਆ ਮੰਗਾਂ ਤੇ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਅਣਗਹਿਲੀ ਤੇ ਰੋਸ ਪ੍ਰਗਟ ਕਰਦਿਆ ਇੱਕ ਮਤਾ ਪਾਸ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਨੇ ਕਿਹਾ ਕਿ ਨੰਬਰਦਾਰ ਪਿੰਡ ਪੱਧਰ ਤੇ ਸਰਕਾਰ ਤੇ ਲੋਕਾਂ ਵਿਚਕਾਰ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋ ਉਨਾਂ ਦੀ ਜਾਇਜ ਮੰਗਾਂ ਨੂੰ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਹਾਜਰ ਨੰਬਰਦਾਰਾ ਨੇ ਪੰਜਾਬ ਸਰਕਾਰ ਤੇ ਮੰਗ ਕੀਤੀ ਹੈ ਕਿ ਉਨਾਂ ਦੀਆਂ ਲੰਬਿਤ ਮੰਗਾਂ ਨੂੰ ਤੁਰੰਤ ਮੰਨਜੂਰ ਕੀਤਾ ਜਾਵੇ। ਇਸ ਮੌਕੇ ਨੰਬਰਦਾਰ ਯੂਨੀਅਨ ਨੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਨਲਾਈਨ ਪੈਨਡੈਂਸੀ ਨੂੰ ਕਲੀਅਰ ਕਰਨ। ਇਸ ਮੌਕੇ ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਸਕੱਤਰ ਅਮਨਦੀਪ ਸਿੰਘ ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਸਕੱਤਰ ਅਮਨਦੀਪ ਸਿੰਘ ਮਾਜਰੀ, ਦਵਿੰਦਰ ਸਿੰਘ ਧੌਲ ਕਲਾਂ, ਖਜਾਨਚੀ ਸੁਖਦੀਪ ਸਿੰਘ ਰਾੜਾ ਸਾਹਿਬ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਰਾਜਿੰਦਰ ਸਿੰਘ ਰਾਣੋ, ਅਮਰੀਕ ਸਿੰਘ ਗੁਰਦਿੱਤਪੁਰਾ, ਹਰਪ੍ਰੀਤ ਸਿੰਘ ਜਰਗ, ਸੋਹਣ ਸਿੰਘ ਅਫਜੁੱਲਾਪੁਰ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰਾ, ਨਛੱਤਰ ਸਿੰਘ ਦੀਵਾ ਖੋਸਾ, ਸਮਸ਼ੇਰ ਸਿੰਘ ਕੋਟਲੀ, ਸੋਹਣ ਸਿੰਘ ਲੰਢਾ, ਮੋਹਣ ਸਿੰਘ ਜਹਾਂਗੀਰ, ਪਲਵਿੰਦਰ ਸਿੰਘ ਮਲਕਪੁਰ, ਜਗਰੂਪ ਸਿੰਘ ਨਿਜਾਮਪੁਰ, ਬੇਅੰਤ ਸਿੰਘ ਜੰਡਾਲੀ, ਨਿਰਮਲ ਸਿੰਘ ਅਲੂਣਾ ਪੱਲਾ. ਤੇਜਵੰਤ ਸਿੰਘ ਜੱਲ੍ਹਾ, ਜਸਵਿੰਦਰ ਸਿੰਘ ਗੋਬਿੰਦਪੁਰਾ, ਰਾਜਿੰਦਰ ਸਿੰਘ ਮਲਕਪੁਰ, ਜਰਨੈਲ ਸਿੰਘ ਦੀਵਾ ਮੰਡੇਰ, ਜਤਿੰਦਰ ਸਿੰਘ ਕਟਾਹਰੀ, ਰਾਮ ਸਿੰਘ ਭੀਖੀ ਖੱਟੜਾ, ਕਰਮਜੀਤ ਸਿੰਘ ਮਾਜਰੀ, ਜਗਤਾਰ ਸਿੰਘ ਬਿਲਾਸਪੁਰ, ਮਨਦੀਪ ਸਿੰਘ ਕਟਾਹਰੀ, ਨਛੱਤਰ ਸਿੰਘ ਅਲੂਣਾ ਪੱਲਾ, ਬਲਦੇਵ ਸਿੰਘ ਰੌਣੀ, ਚਰਨਜੀਤ ਸਿੰਘ ਅਲੂਣਾ ਤੋਲਾ, ਗੁਰਵਿੰਦਰ ਸਿੰਘ ਹੜੈਚਾ, ਅਮਰਜੀਤ ਸਿੰਘ ਗੁਰਥਲੀ, ਪੰਮਾ ਰਾਮ ਦੀਪ ਨਗਰ ਬਲਦੇਵ ਸਿੰਘ ਰਾਜਗੜ੍ਹ, ਜਗਵੀਰ ਸਿੰਘ ਦੁੱਗਰੀ, ਨਰਪਿੰਦਰ ਸਿੰਘ ਰੌਣੀ, ਮਨਦੀਪ ਸਿੰਘ ਬੇਗੋਵਾਲ, ਲਾਭ ਸਿੰਘ ਬਾ ਬਰਪੁਰ, ਬਲਦੇਵ ਸਿੰਘ ਦੇਵੀਪੁਰ ਚੀਮਾ, ਰਣਧੀਰ ਸਿੰਘ ਸਿਹੌੜਾ, ਰਾਜਵੰਤ ਸਿੰਘ ਚਣਕੋਈਆ ਖੁਰਦ, ਕਿਰਪਾਲ ਸਿੰਘ ਰੌਣੀ, ਬਲਵੀਰ ਸਿੰਘ ਲਸਾੜਾ ਪੋਹਲੇਵਾਸ, ਸਵਰਨਜੀਤ ਸਿੰਘ ਸ਼ਾਹਪੁਰ, ਜਗਤਾਰ ਸਿੰਘ ਸ਼ਾਹਪੁਰ, ਜਸਪਾਲ ਸਿੰਘ ਧਮੋਟ, ਮੋਹਣ ਸਿੰਘ ਦੋਬੁਰਜੀ, ਕੇਵਲ ਸਿੰਘ ਅਲੂਣਾ ਮਿਆਨਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਇਕਾਈ ਕੁਹਾੜਾ ਵਲੋਂ ਮੀਟਿੰਗ ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂਹਾਸਲ ਕੀਤੇ ਕੈਨੇਡਾ ਦੇ ਵਿਜ਼ਟਰ ਵੀਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।