ਪਿੰਡ ਬੁਰਕੜਾ ਵਿਖੇ ਮਹਿਫ਼ਲ ਪ੍ਰੋਗਰਾਮ ਕੱਲ੍ਹ
ਮਲੌਦ, 23 ਨਵੰਬਰ (ਸਹਾਰਨ ਮਾਜਰਾ)- 11ਵੀਂ ਵਾਲੀ ਸਰਕਾਰ ਨੂੰ ਸਮਰਪਿਤ ਸਈਅਦ ਮੁਹਮੱਦ ਸ਼ਾਹ ਮਸਤ ਦੇ ਦਰਬਾਰ ਤੇ ਉਨ੍ਹਾਂ ਦੀ ਹੀ ਯਾਦ ਵਿੱਚ ਉਰਸ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ ਪਿੰਡ ਬੁਰਕੜਾ ਵਿਖੇ ਕੱਲ੍ਹ 25 ਨਵੰਬਰ ਦਿਨ ਬੁੱਧਵਾਰ ਨੂੰ ਦੂਜੀ ਮਹਿਫਲ ਤੇ ਕਵਾਲੀ ਕਾਰਵਾਈ ਜਾ ਰਹੀ ਹੈ। ਪ੍ਰਬੰਧਕ ਖਲੀਫ਼ਾ ਗੁਰਚਰਨ ਸਿੰਘ ਚੰਨਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਖ਼ਲੀਫ਼ਾ ਸਾਹਿਬਾਨ ਅਤੇ ਕਵਾਲ ਸ਼ਾਨ ਕਰਾਮਾਤ ਐਂਡ ਪਾਰਟੀ ਪ੍ਰਬੰਧਕਾਂ ਅਤੇ ਸੰਗਤਾਂ ਦੀ ਹਾਜ਼ਰੀ ਦੌਰਾਨ ਸ਼ਾਮ 6 ਵਜੇ ਖ਼ਤਮ ਸਰੀਫ ਦੀ ਰਸਮ ਅਦਾ ਕਰਨਗੇ ਅਤੇ ਕਵਾਲੀਆਂ ਦੇ ਪ੍ਰੋਗਰਾਮ ਪੇਸ਼ ਕਰਨਗੇ।
ਅਜੀਤ ਡੈਸਕ
24-11-2026