11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਭੌਰਲੇ ਦੇ ਖੇਡ ਮੇਲੇ ਸੰਬੰਧੀ ਕਮੇਟੀ ਦਾ ਗਠਨ, ਸੋਨੀ ਮਠਾੜੂ ਪੰਜਵੀਂ ਵਾਰ ਬਣੇ ਪ੍ਰਧਾਨ

ਬੀਜਾ, 10 ਅਗਸਤ (ਜੰਟੀ ਮਾਨ)- ਪਿੰਡ ਭੌਰਲਾ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਨਜ਼ਦੀਕ ਰੇਲਵੇ-ਸਟੇਸ਼ਨ ਚਾਵਾਪੈਲ ਵਿਖੇ ਸਮੂਹ ਨਿਵਾਸੀਆਂ, ਐਨ. ਆਰ.

ਅਜੀਤ ਡੈਸਕ 11-08-2026
ਬੀਜਾ, 10 ਅਗਸਤ (ਜੰਟੀ ਮਾਨ)- ਪਿੰਡ ਭੌਰਲਾ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਨਜ਼ਦੀਕ ਰੇਲਵੇ-ਸਟੇਸ਼ਨ ਚਾਵਾਪੈਲ ਵਿਖੇ ਸਮੂਹ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਬਾਬਾ ਲਾਲ ਸਿੰਘ ਯਾਦਗਾਰੀ ਖੇਡ ਮੇਲਾ ਕਰਵਾਇਆ ਜਾਂਦਾ ਹੈ। ਅੱਜ ਪਿੰਡ ਦੇ ਮੋਹਤਵਾਰ ਸੱਜਣਾਂ ਦੀ ਮੌਜੂਦਗੀ ਵਿਚ ਇਸ ਖੇਡ ਮੇਲੇ ਸੰਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਭੁਪਿੰਦਰ ਸਿੰਘ ਸੋਨੀ ਮਠਾੜੂ ਨੂੰ ਪੰਜਵੀਂ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਤ ਢਿੱਲੋਂ, ਜਗਜੋਤ ਸਿੰਘ ਢਿੱਲੋਂ, ਹਨੀ ਢਿੱਲੋਂ ਆਦਿ ਨੂੰ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਮਠਾੜੂ ਹੈਡ ਕੈਸ਼ੀਅਰ, ਹਰਕੋਮਲਪ੍ਰੀਤ ਸਿੰਘ, ਰਾਜਦੀਪ ਸਿੰਘ, ਹੈਰੀ ਕੰਗ ਨੂੰ ਕੈਸ਼ੀਅਰ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਕਾਲਾ, ਗੁਰਿੰਦਰ ਸਿੰਘ ਢਿੱਲੋਂ (ਜਰਨਲ ਸਕੱਤਰ), ਸੁਖਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ ਢਿੱਲੋਂ ਗਰਾਊਂਡ ਇੰਚਾਰਜ, ਬਲਵਿੰਦਰ ਸਿੰਘ ਢਿੱਲੋਂ, ਰਣਧੀਰ ਸਿੰਘ ਨੂੰ ਸਟੇਜ ਸੈਕਟਰੀ, ਜਸਮਨ ਸਿੰਘ ਢਿੱਲੋਂ, ਗੁਰਸਿਮਰਨਜੋਤ ਸਿੰਘ, ਨਵਜੋਤ ਸਿੰਘ, ਹਨੀ ਸਿੰਘ ਅਤੇ ਨਵਜੋਤ ਸਿੰਘ ਨੂੰ ਕੰਡਾ ਇੰਚਾਰਜ, ਪਰਮਜੀਤ ਪੰਮਾ, ਕਰਨੈਲ ਸਿੰਘ ਨੂੰ ਸਹਾਇਕ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਟੂਰਨਾਮੈਂਟ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੀ ਮਠਾੜੂ ਨੇ ਦੱਸਿਆ ਕਿ 81ਵੇਂ ਬਾਬਾ ਲਾਲ ਸਿੰਘ ਯਾਦਗਾਰੀ ਖੇਡ ਮੇਲੇ ਦੀਆਂ ਤਰੀਕਾਂ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਇੱਕ ਕਿੱਲੋ ਅਫ਼ੀਮ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਿਵਸ ਮੌਕੇ ਖੰਨਾ ਪੁਲਿਸ ਦੇ ਐਸ. ਪੀ. ਪਵਨਜੀਤ ਨੂੰ ਮੁੱਖ ਮੰਤਰੀ ਮੈਡਲ ਦੇਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।