10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਨੁੱਖੀ ਜੀਵਨ ਲਈ ਬੇਹਦ ਗੁਣਕਾਰੀ ਬੂਟਿਆਂ ਦੇ ਖ਼ਜ਼ਾਨੇ ਦੀ ਦੇਖਭਾਲ ਕਰ ਰਿਹਾ ਵਾਤਾਵਰਨ ਪ੍ਰੋਮੀ

ਮਾਛੀਵਾੜਾ ਸਾਹਿਬ, 9 ਅਗਸਤ (ਮਨੋਜ ਕੁਮਾਰ)-ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ ਲਈ ਪਤਾ ਨਹੀ ਕਿਹੜੇ ਉੱਚੇ ਪਹਾੜਾਂ ਤੇ ਧਾਰਮਿਕ ਥਾਵਾ ਤੇ ਮੱਥੇ ਰਗੜਦਾ ਫਿਰਦਾ ਹੈ। ਪਰ ਕੁਦਰਤ ਦਾ ਅਸਲ ਅਹਿਸਾਸ ਉਨ੍ਹਾਂ ਗੁਣਕਾਰੀ ਪੌਦਿਆਂ ਵਿਚ ਵੀ ਸਹਿਜ ਹੀ ਨਜ਼ਰ ਆਉਂਦਾ ਹੈ, ਜਿਸ ਨੂੰ ਉਹ ਆਪਣੇ ਆਸ ਪਾਸ ਹੀ ਲੱਭ ਸਕਦਾ ਹੈ।

ਗੁਣਕਾਰੀ ਬੂਟਿਆਂ ਦੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਕੁਮਾਰ। 10-08-2026
ਮਾਛੀਵਾੜਾ ਸਾਹਿਬ, 9 ਅਗਸਤ (ਮਨੋਜ ਕੁਮਾਰ)-ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ ਲਈ ਪਤਾ ਨਹੀ ਕਿਹੜੇ ਉੱਚੇ ਪਹਾੜਾਂ ਤੇ ਧਾਰਮਿਕ ਥਾਵਾ ਤੇ ਮੱਥੇ ਰਗੜਦਾ ਫਿਰਦਾ ਹੈ। ਪਰ ਕੁਦਰਤ ਦਾ ਅਸਲ ਅਹਿਸਾਸ ਉਨ੍ਹਾਂ ਗੁਣਕਾਰੀ ਪੌਦਿਆਂ ਵਿਚ ਵੀ ਸਹਿਜ ਹੀ ਨਜ਼ਰ ਆਉਂਦਾ ਹੈ, ਜਿਸ ਨੂੰ ਉਹ ਆਪਣੇ ਆਸ ਪਾਸ ਹੀ ਲੱਭ ਸਕਦਾ ਹੈ। ਸ਼ਹਿਰ ਦੇ ਦੁਸਹਿਰਾ ਮੈਦਾਨ ਕੋਲ ਬਣੇ ਰਾਮ ਬਾਗ ਦਾ ਹੀ ਇੱਕ ਹਿੱਸਾ ਜਿਹੜਾ ਬਹੁਤ ਸਮਾਂ ਨਜ਼ਰ ਅੰਦਾਜ਼ ਰਿਹਾ ਤੇ ਜਿਸਨੂਂ ਆਪਣੀ ਮਿਹਨਤ ਨਾਲ ਉਸ ਦੀ ਦੇਖਰੇਖ ਕਰ ਰਹੇ ਰਵਿੰਦਰ ਕੁਮਾਰ ਜੋ ਅਸਲ ਵਿਚ ਵਾਤਾਵਰਨ ਪ੍ਰੇਮੀ ਦਾ ਹੀ ਰੂਪ ਹਨ, ਜਿਨ੍ਹਾਂ ਨੇ ਇਸ ਬਗੀਚੀ ਵਿਚ ਇਨਸਾਨੀ ਜ਼ਿੰਦਗੀ ਲਈ ਅਜਿਹੇ ਗੁਣਕਾਰੀ ਬੂਟੇਲਗਾਏ , ਜਿਨ੍ਹਾਂ ਵਿਚ ਔਲ਼ੇ, ਅਸ਼ਵਰਗੰਧਾ, ਰੁਦਰਾਕਸ਼, ਹਾਰ ਸ਼ਿੰਗਾਰ ਤੇ ਸ਼ਵੰਜਨਾ ਸਮੇਤ ਕੇਲੇ ਤੇ ਪਪੀਤੇ ਦੇ ਦਰਖਤ ਸ਼ਾਮਲ ਹਨ, ਜਿਨ੍ਹਾਂ ਨੂੰ ਅਕਸਰ ਕੁਦਰਤ ਦੇ ਚਰਨਾਂ ਵਿਚ ਚੜ੍ਹਾਉਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਬੇਲ ਪੱਤਰ ਦਾ ਉਹ ਮਹੱਤਵਪੂਰਨ ਦਰਖਤ ਜੋ ਸਾਵਣ ਦੇ ਮਹੀਨੇ ਦਾ ਪਵਿੱਤਰ ਪ੍ਰਤੀਕ ਹੈ, ਉਹ ਵੀ ਇਸ ਬਗੀਚੀ ਦਾ ਇੱਕ ਹਿੱਸਾ ਹੈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਹੈ ਕਿ ਉਹ ਇਨ੍ਹਾਂ ਗੁਣਕਾਰੀ ਬੂਟਿਆਂ ਨੂੰ ਹਰ ਘਰ ਦੀ ਫੁਲਵਾੜੀ ਤੱਕ ਪਹੁੰਚਾਵੇ।
ਪਿਛਲੀ ਖ਼ਬਰ ਸ਼ਕਤੀ ਪਬਲਿਕ ਸਕੂਲ ਦੋਰਾਹਾ ’ਚ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਰੈਲੀ ਦੇ ਰਿਕਾਰਡਤੋੜ ਇਕੱਠ ਨੇ ਸਰਕਾਰ ਨੂੰ ਸੋਚਣ ਲਈ ਕੀਤਾ ਮਜਬੂਰ - ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।