ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਰੈਲੀ ਦੇ ਰਿਕਾਰਡਤੋੜ ਇਕੱਠ ਨੇ ਸਰਕਾਰ ਨੂੰ ਸੋਚਣ ਲਈ ਕੀਤਾ ਮਜਬੂਰ - ਸ਼ਾਹਪੁਰ
ਪਾਇਲ, 9 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਲੰਮੇ ਸਮੇ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਨੇ ਹੁਣ ਤੱਕ ਲਾਰਿਆਂ ਤੋਂ ਸਿਵਾਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੱਲੇ ਕੁੱਝ ਨਹੀਂ ਪਾਇਆ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਜਿਲਾ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਸਰਕਾਰ ਦੀ ਟਾਲ-ਮਟੋਲ ਅਤੇ ਲਾਰਿਆਂ ਦੀ ਨੀਤੀ ਤੋਂ ਤੰਗ ਆ ਕੇ ਸਮੁੱਚੇ ਪੈਨਸ਼ਨਰ ਅਤੇ ਮੁਲਾਜਮ ਵਰਗ ਅਤੇ ਸਮੂਹ ਸਗੰਠਨਾਂ ਨੇ ਚੰਡੀਗੜ੍ਹ ਵਿਖੇ ਵੱਡੀ ਇਤਿਹਾਸਕ ਰੈਲੀ ਕਰਕੇ ਸਰਕਾਰ ਮੌਜੂਦਾ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।
ਪਾਇਲ, 9 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਲੰਮੇ ਸਮੇ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਨੇ ਹੁਣ ਤੱਕ ਲਾਰਿਆਂ ਤੋਂ ਸਿਵਾਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੱਲੇ ਕੁੱਝ ਨਹੀਂ ਪਾਇਆ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਜਿਲਾ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਸਰਕਾਰ ਦੀ ਟਾਲ-ਮਟੋਲ ਅਤੇ ਲਾਰਿਆਂ ਦੀ ਨੀਤੀ ਤੋਂ ਤੰਗ ਆ ਕੇ ਸਮੁੱਚੇ ਪੈਨਸ਼ਨਰ ਅਤੇ ਮੁਲਾਜਮ ਵਰਗ ਅਤੇ ਸਮੂਹ ਸਗੰਠਨਾਂ ਨੇ ਚੰਡੀਗੜ੍ਹ ਵਿਖੇ ਵੱਡੀ ਇਤਿਹਾਸਕ ਰੈਲੀ ਕਰਕੇ ਸਰਕਾਰ ਮੌਜੂਦਾ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਹੁੰਦੀ ਦੇਖ ਕੇ ਚੰਡੀਗੜ੍ਹ ਵਿਖੇ ਮੁਲਾਜਮਾਂ ਤੇ ਪੈਨਸਨਰਾਂ ਨੇ ਵੱਡੀ ਇਤਿਹਾਸਕ ਰਿਕਾਰਡਤੋੜ ਇਕੱਠ ਵਾਲੀ ਰੈਲੀ ਕਰ ਕੇ ਸਾਬਤ ਕਰ ਦਿੱਤਾ ਕਿ ਕਰੀਬ ਸਾਢੇ ਸੱਤ ਲੱਖ ਮੁਲਾਜ਼ਮ ਤੇ ਪੈਨਸ਼ਨਰ ਵਰਗ ਪ੍ਰੀਵਾਰ ਰਾਜਨੀਤਕ ਤਸਵੀਰ ਬਦਲਣ ਦੇ ਸਮਰੱਥ ਹਨ। ਉਹਨਾਂ ਕਿਹਾ ਕਿ ਰੈਲੀ ਦੇ ਦੋ ਲੱਖ ਤੋਂ ਵਧੇਰੇ ਇਕੱਠ ਨੂੰ ਦੇਖ ਕੇ ਸਰਕਾਰ ਨੂੰ ਵੀ ਵੱਡੀ ਚਿੰਤਾ ਲੱਗੀ ਹੋਈ ਹੈ। ਇਸ ਮੌਕੇ ਉਹਨਾਂ ਨਾਲ ਚਰਨ ਸਿੰਘ ਲੰਢਾ, ਰਾਏ ਸਿੰਘ ਸ਼ਾਹਪੁਰ, ਗੁਰਬਚਨ ਸਿੰਘ ਘੁਡਾਣੀ ਅਤੇ ਜੀਤ ਸਿੰਘ ਹਾਜ਼ਰ ਸਨ।