08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ

ਸਮਰਾਲਾ, 7 ਅਗਸਤ (ਗੋਪਾਲ ਸੋਫਤ)-ਨਜ਼ਦੀਕ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ ਗਈ। ਤਿੰਨ ਦਿਨਾਂ ਬਰਸੀ ਸਮਾਗਮਾਂ ਵਿਚ ਅੱਜ ਆਖ਼ਰੀ ਦਿਨ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਧਾਰਮਿਕ ਪ੍ਰਵਚਨਾਂ ਨਾਲ ਨਿਹਾਲ ਕੀਤਾ।

ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਦੀ ਸਾਲਾਨਾ ਬਰਸੀ ’ਤੇ ਸੰਗਤਾਂ ਦਾ ਪਹੁੰਚਿਆ ਵਿਸ਼ਾਲ ਇਕੱਠ। ਤਸਵੀਰ : ਗੋਪਾਲ ਸੋਫਤ 08-08-2026
ਸਮਰਾਲਾ, 7 ਅਗਸਤ (ਗੋਪਾਲ ਸੋਫਤ)-ਨਜ਼ਦੀਕ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ ਗਈ। ਤਿੰਨ ਦਿਨਾਂ ਬਰਸੀ ਸਮਾਗਮਾਂ ਵਿਚ ਅੱਜ ਆਖ਼ਰੀ ਦਿਨ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਧਾਰਮਿਕ ਪ੍ਰਵਚਨਾਂ ਨਾਲ ਨਿਹਾਲ ਕੀਤਾ। ਰਾਤ ਵੇਲੇ ਸਜੇ ਦੀਵਾਨਾਂ ਵਿਚ ਗਿਆਨੀ ਗੁਰਜਿੰਦਰ ਸਿੰਘ ਹੈੱਡ ਗ੍ਰੰਥੀ ਅਤੇ ਕਥਾ ਵਾਚਕ ਭਾਈ ਬਚਿੱਤਰ ਸਿੰਘ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਂਦੇ ਹੋਏ ਗੁਰੂ ਵਾਲੇ ਬਣਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਹੋਇਆ ਗੁਰੂ ਪ੍ਰਤੀ ਨਿਸ਼ਕਾਮ ਸੇਵਾ ਅਤੇ ਭਗਤੀ ਭਾਵਨਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਅਤੁੱਟ ਲੰਗਰ ਵਰਤਾਏ ਗਏ ਹਨ। ਇਸ ਜੋੜ ਮੇਲੇ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਪ੍ਰਮੁੱਖ ਤੌਰ ‘ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਜਥੇਦਾਰ ਹਰਜਤਿੰਦਰ ਸਿੰਘ ਪਵਾਤ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਵਾਤ, ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਲੋਪੋਂ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਭਾਜਪਾ ਦੇ ਨਿਸ਼ੂ ਚਹਿਲਾਂ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਤੇਜੀ ਰਾਜੇਵਾਲ, ਵੱਖ-ਵੱਖ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਸਤਬੀਰ ਸਿੰਘ ਸੇਖੋਂ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਪਿੰਡ ਵਾਸੀਆਂ ਸਮੇਤ ਆਸ ਪਾਸ ਦੇ ਪਿੰਡਾਂ ਦੇ ਸ਼ਰਧਾਲੂਆਂ ਨੇ ਸੰਗਤਾਂ ਲਈ ਅਨੇਕਾਂ ਲੰਗਰ ਲਾਏ ਹੋਏ ਸਨ। ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ। ਕੈਂਪ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਮੁੱਤੋਂ, ਸਤਿੰਦਰ ਸਿੰਘ ਖੀਰਨੀਆਂ ਅਤੇ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਇਹ ਕੈਂਪ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਿਚ ਬਾਬਾ ਪ੍ਰੀਤਮ ਸਿੰਘ ਪੜੌਦੀ, ਡਾ. ਦੀਪ ਦਿਲਬਰ , ਰਵੀ ਟੋਡਰਪੁਰ, ਜਸਵਿੰਦਰ ਕੌਰ ਬੈਨੀਪਾਲ, ਡਾ. ਕਿਰਪਾਲ ਸਿੰਘ, ਯਾਦਵਿੰਦਰ ਸਿੰਘ ਜਾਦੂ ਭੰਗਲਾ, ਸਰਬੰਸ ਸਿੰਘ ਮਾਣਕੀ, ਮਨਜੀਤ ਉਟਾਲਾਂ, ਮਲਕੀਤ ਉਟਾਲਾਂ, ਜਗਦੀਪ ਸਿੰਘ ਦੀਪੂ, ਰਾਜੂ ਨਾਗਰਾ, ਪਰਮਿੰਦਰ ਸਿੰਘ ਬੱਲੀ, ਸਰਵਣ ਸਮਰਾਲਾ, ਮਨਜੀਤ ਸਿੰਘ ਲਾਡੀ ਪੜੌਦੀ, ਹਰਜਤਿੰਦਰ ਸਿੰਘ ਬਾਜਵਾ, ਪਰਮਜੀਤ ਸਿੰਘ ਢਿੱਲੋਂ, ਮਨੀ ਮਾਂਗਟ, ਸੋਨੂੰ ਯਾਦਵ, ਜਸਪ੍ਰੀਤ ਮੁਸ਼ਕਾਬਾਦ ਆਦਿ ਨੇ ਵੱਡਾ ਸਹਿਯੋਗ ਦਿੱਤਾ ਹੈ।
ਪਿਛਲੀ ਖ਼ਬਰ ਕਿਸਾਨ ਆਗੂ ਗੁਰਦੀਪ ਸਿੰਘ ਸਿਹੌੜਾ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਆਕਸਫੋਰਡ ਸਕੂਲ ਵਲੋਂ ਕਰਵਾਏ ਬੀਮੇ ਦੀ ਰਾਸ਼ੀ ਹਾਦਸੇ ਵਾਲੇ ਵਿਦਿਆਰਥੀ ਦੇ ਪਰਿਵਾਰ ਨੂੰ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।