05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਗੜ੍ਹੀ ਤਰਖਾਣਾ ਵਿਖੇ ਨਸ਼ਿਆਂ ਵਿਰੋਧੀ ਨਾਟਕ ਖੇਡਿਆ

ਅਜੀਤ ਡੈਸਕ 02-07-2026
ਮਾਛੀਵਾੜਾ ਸਾਹਿਬ, 1 ਜੁਲਾਈ (ਪੱਤਰ ਪ੍ਰੇਰਕ)-ਨੇੜਲੇ ਪਿੰਡ ਗੜ੍ਹੀ ਤਰਖਾਣਾ ਵਿਖੇ ਮਨਜਿੰਦਰ ਸਿੰਘ ਫ਼ੌਜੀ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਵਲੋਂ ਇੱਕ ਨਾਟਕ ਪੇਸ਼ ਕਰਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀ ਅੰਮ੍ਰਿਤ ਸਿੰਘ, ਜਸ਼ਨ ਸਿੰਘ, ਆਗਿਆਪਾਲ ਸਿੰਘ, ਦਿਵਜੋਤ ਸਿੰਘ, ਬਲਰਾਜ ਸਿੰਘ, ਗੁਰੀ ਸਿੰਘ, ਰਿਤਿਕ ਸਿੰਘ ਵਲੋਂ ਨਾਟਕ ਵਿਚ ਵੱਖ-ਵੱਖ ਕਿਰਦਾਰ ਨਿਭਾਏ। ਸਮੂਹ ਪਿੰਡ ਵਾਸੀਆਂ ਨੇ ਧਿਆਨ ਲਗਾ ਕੇ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖਿਆ ਅਤੇ ਹਮੇਸ਼ਾ ਨਸ਼ਿਆਂ ਸਬੰਧੀ ਸੁਚੇਤ ਰਹਿਣ ਦਾ ਭਰੋਸਾ ਜਿਤਾਇਆ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਨੂੰ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸੱਜਣ ਸਿੰਘ, ਸੁੱਖਾ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਸਾਬਕਾ ਫ਼ੌਜੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਟੋਹਾਣਾ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਨਗਰ ਪ੍ਰੀਸ਼ਦ ਤੇ ਪੁਲਿਸ ਪ੍ਰਸ਼ਾਸਨ ਨੇ ਚਲਾਇਆ ਸਾਂਝਾ ਅਭਿਆਨ ਅਗਲੀ ਖ਼ਬਰ ਰਾਮਗੜ੍ਹ ਸਰਦਾਰਾਂ ਵਿਖੇ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।