05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਰਕਾਰ ਸਮੇਂ ਸਿਰ ਕਾਨੂੰਨ ਵਿਚ ਸੋਧ ਕਰੇ-ਜਥੇ. ਮਦਨੀਪੁਰ

ਅਜੀਤ ਡੈਸਕ 02-07-2026
ਮਲੌਦ, 1 ਜੁਲਾਈ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਸੀਨੀਅਰ ਮੀਤ ਪ੍ਰਧਾਨ ਇੰਜ:ਜਗਦੇਵ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਸਰਕਲ ਜਥੇਦਾਰ ਪਿ੍ਰਤਪਾਲ ਸਿੰਘ ਝੱਮਟ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਲੋ ਦੌਦ, ਅਵਤਾਰ ਸਿੰਘ ਧਮੋਟ ਅਤੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਬਿਨਾਂ ਪੜ੍ਹੇ ਜਾਂ ਸੋਚੇ ਸਮਝੇ ਇੱਕ ਅਜਿਹਾ ਕਾਨੂੰਨ ਬਣਾਉਣ ਨੂੰ ਮਨਜ਼ੂਰੀ ਦੇ ਦਿੰਦੇ ਹਨ ਜਿਸ ਨਾਲ ਦੁਨੀਆ ਵਿੱਚ ਵੱਸਦੇ ਕਰੋੜਾ ਸਿੱਖਾਂ ਦੀਾਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸ ਤੋਂ ਉਨ੍ਹਾਂ ਦੀ ਧਰਮ ਅਤੇ ਕਾਨੂੰਨ ਪ੍ਰਤੀ ਸੰਵੇਦਨਸ਼ੀਲਤਾ ਅਤੇ ਮਾਨਸਿਕਤਾ ਜੱਗ ਜ਼ਾਹਿਰ ਹੋ ਚੁੱਕੀ ਹੈ। ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕਿ ਸਮੁੱਚੀ ਵਿਧਾਨ ਸਭਾ ਵੱਲੋਂ ਇਹ ਸਵਿਕਾਰਿਆ ਗਿਆ ਕਿ ਉਨ੍ਹਾਂ ਨੇ ਇਹ ਕਾਨੂੰਨ ਪੜ੍ਹਿਆ ਹੀ ਨਹੀਂ। ਮਦਨੀਪੁਰ ਨੇ ਹਲਕਾ ਪਾਇਲ ਦੇ ਵਿਧਾਇਕ ਵਲੋਂ ਸੋਸ਼ਲ ਮੀਡੀਆ ਉੱਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਉੱਪਰ ਟਿੱਪਣੀਆਂ ਕਰਨ ਦੀ ਨਿੰਦਾ ਕਰਦਿਆ ਕਿਹਾ ਕਿ ਜਦੋਂ ਤੁਹਾਨੂੰ ਜਥੇਦਾਰ ਸਾਹਿਬ ਨੇ ਸਾਰੇ ਪੋਤੜੇ ਖੋਲ੍ਹਣ ਦਾ ਸਮਾਂ ਦਿੱਤਾ ਸੀ ਫਿਰ ਤੁਸੀਂ ਅਤੇ ਤੁਹਾਡੇ ਸੀਨੀਅਰ ਬੋਲੇ ਕਿਉ ਨਹੀਂ। ਹੁਣ ਤੁਸੀ ਆਪਣੀ ਟਿਕਟ ਪੱਕੀ ਕਰਨ ਲਈ ਮੁੱਖ ਮੰਤਰੀ ਨਾਲ ਹਿੱਕ ਢਾਹ ਕੇ ਖੜਨ ਦੇ ਬਿਆਨ ਦੇ ਰਹੇ ਹੋ। ਉਨ੍ਹਾਂ ਕਿਹਾ ਕਿ ਸਮੁੱਚੀ ਵਿਧਾਨ ਸਭਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਸ਼ਲਾਘਾਯੋਗ ਕਦਮ ਹੈ, ਪਰ ਹੁਣ ਵੇਖੋ ਤੁਸੀ ਜੇ ਉੱਥੇ ਵਾਅਦਾ ਕੀਤਾ ਉਸ ਨੂੰ ਕਦੋਂ ਪੂਰਾ ਕਰਦੇ ਹੋ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਸਿਆੜ੍ਹ, ਜੋਰਾ ਸਿੰਘ ਸਹਾਰਨ ਮਾਜਰਾ, ਬੇਅੰਤ ਸਿੰਘ ਪੰਧੇਰ ਖੇੜੀ, ਪ੍ਰਧਾਨ ਮਨਧੀਰ ਸਿੰਘ ਧੀਰਾ, ਜੋਤ ਸਿੰਘ, ਮਨਪ੍ਰੀਤ ਸਿੰਘ ਘੁਡਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਕੇਂਦਰ ਬਣ ਰਹੇ ਨੇ ਦੁਬਿਧਾ ਕੇਂਦਰ, ਆਮ ਜਨਤਾ ਹੋ ਰਹੀ ਹੈ ਖੱਜਲ ਖੁਆਰ ਅਗਲੀ ਖ਼ਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿਭਾਇਆ ਰੋਲ ਬਹੁਤ ਸ਼ਲਾਘਾਯੋਗ, ਆਪ ਦੇ ਵਿਧਾਇਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।