11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰੋੜੀਆਂ ਵਿਖੇ ਡਾ. ਅੰਬੇਡਕਰ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ

ਅਜੀਤ ਡੈਸਕ 01-06-2026
ਮਲੌਦ, 31 ਮਈ (ਦਿਲਬਾਗ ਸਿੰਘ ਚਾਪੜਾ)-ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਦੇ ਜੋਨ ਇੰਚਾਰਜ ਅਤੇ ਡਾ. ਬੀ. ਆਰ. ਅੰਬੇਡਕਰ ਨੌਜੁਆਨ ਵੈੱਲਫੇਅਰ ਕਲੱਬ ਰੋੜੀਆਂ ਦੇ ਪ੍ਰਧਾਨ ਕੁਲਵੰਤ ਸਿੰਘ ਰੋੜੀਆਂ, ਸਰਪ੍ਰਸਤ ਗੁਰਨਾਮ ਸਿੰਘ ਸੇਖਾ, ਸ਼ਹਿਰੀ ਪ੍ਰਧਾਨ ਬਲਜਿੰਦਰ ਸਿੰਘ ਰੋੜੀਆਂ ਅਤੇ ਸੀਨੀਅਰ ਆਗੂ ਹਰਦੇਵ ਸਿੰਘ ਉਕਸੀ ਦੀ ਅਗਵਾਈ ਹੇਠ ਬਾਬਾ ਸਾਹਿਬ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਅਤੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਤੇ ਸ਼ਹੀਦ ਅਗਨੀਵੀਰ ਅਜੈ ਸਿੰਘ ਰਾਮਗੜ੍ਹ ਸਰਦਾਰਾਂ ਦੀ ਯਾਦ ਵਿੱਚ ਸੱਤਵਾਂ ਨਾਟਕ ਮੇਲਾ ਰੋੜੀਆਂ ਵਿਖੇ ਕਰਵਾਇਆ ਗਿਆ। ਪ੍ਰਗਤੀ ਕਲਾਂ ਕੇਂਦਰ ਲਾਂਦਰਾ ਦੀ ਟੀਮ ਨੇ ਡਾ. ਅੰਬੇਦਕਰ ਦੇ ਜੀਵਨ ਅਤੇ ਸਮਾਜ ਨੂੰ ਦੇਣ ਸਬੰਧੀ ਅਤੇ ਸ਼ਹੀਦ ਫ਼ੌਜੀ ਯੋਧਿਆਂ ਦੀ ਮਹਾਨ ਕੁਰਬਾਨੀ ਨੂੰ ਦਰਸਾਉਂਦੇ ਨਾਟਕ ਅਤੇ ਕੋਰੀ�ਗ੍ਰਾਫੀ ਬਾਖ਼ੂਬੀ ਪੇਸ਼ ਕੀਤੇ। ਉੱਘੇ ਮਿਸ਼ਨਰੀ ਕਲਾਕਾਰ ਬੀਬਾ ਮਨਦੀਪ ਮਨੀ ਮਾਲਵਾ ਨੇ ਮਰਦ ਅਤੇ �ਰਤ ਦੀਆਂ ਦੋਵੇਂ ਆਵਾਜ਼ਾਂ ਵਿੱਚ ਆਪਣੇ ਗੀਤਾਂ ਰਾਹੀਂ ਵੱਖ ਵੱਖ ਸਮਾਜਿਕ ਮੁੱਦਿਆਂ ਦੀ ਆਵਾਜ਼ ਬੁਲੰਦ ਕੀਤੀ ਅਤੇ ਬਾਬਾ ਸਾਹਿਬ ਦੇ ਜੀਵਨ ਨੂੰ ਸਜਦਾ ਕੀਤਾ। ਇਸ ਸਮਾਗਮ ਵਿੱਚ ਬਸਪਾ ਦੇ ਸੀਨੀਅਰ ਆਗੂ ਅਤੇ ਹਲਕਾ ਸਾਹਨੇਵਾਲ ਦੇ ਪ੍ਰਧਾਨ ਲਾਭ ਸਿੰਘ ਭਾਮੀਆ, ਜੋਨ ਇੰਚਾਰਜ ਪੰਜਾਬ ਤੇਜਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਮਾਛੀਵਾੜਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਕੌਂਸਲਰ ਪਰਮਜੀਤ ਕੌਰ ਰੋੜੀਆ, ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ, ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਪਿਤਾ ਗੁਰਚਰਨ ਸਿੰਘ ਰੋੜੀਆਂ, ਡਾ. ਸਤਨਾਮ ਸਿੰਘ, ਹਰਜਿੰਦਰ ਸਿੰਘ ਸਿਆੜ੍ਹ, ਸੀਨੀਅਰ ਆਗੂ ਕਪਿਲ ਮੇਘਵਾਲ ਹਲਕਾ ਅਮਰਗੜ੍ਹ, ਲੈਕਚਰਾਰ ਦਰਸ਼ਨ ਸਿੰਘ ਮਲੌਦ, ਨੰਬਰਦਾਰ ਕਰਮਜੀਤ ਸਿੰਘ ਧੌਲਕਲਾਂ, ਡਾ. ਅਵਤਾਰ ਸਿੰਘ ਭੱਟੀ, ਪ੍ਰਧਾਨ ਰਾਮ ਸਿੰਘ ਖਾਲਸਾ, ਸੰਦੀਪ ਸਿੰਘ ਰੋੜੀਆਂ, ਜਤਿੰਦਰ ਸਿੰਘ ਭੋਲਾ, ਬਲਦੇਵ ਸਿੰਘ ਰੋੜੀਆਂ, ਗੁਰਮੇਲ ਸਿੰਘ ਰਾਜਾ, ਜਗਤਾਰ ਸਿੰਘ ਗੋਗੀ, ਰਾਜਵਿੰਦਰ ਸਿੰਘ ਰੋੜੀਆਂ, ਅਮਰਜੀਤ ਸਿੰਘ ਬੈਂਕ ਵਾਲੇ, ਬਚਿੱਤਰ ਸਿੰਘ, ਰਣਜੀਤ ਸਿੰਘ ਸੋਮਲ ਖੇੜੀ, ਹਰਵਿੰਦਰ ਸਿੰਘ ਸੇਖਾ, ਸ਼ੌਕਤ ਅਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਫਰੈਸ਼ਰ ਪਾਰਟੀ ਉਤਸ਼ਾਹ ਤੇ ਰੌਣਕਾਂ ਨਾਲ ਸ... ਅਗਲੀ ਖ਼ਬਰ ਮਾਨ ਸਰਕਾਰ ਚੋਰ ਮੋਰੀਆਂ ਤੇ ਆਪਣੀ ਅਫ਼ਸਰਸ਼ਾਹੀ ਰਾਹੀਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਹਿਲਾਉਣ ਦੀ ਕੋਸ਼ਿਸ਼ ’ਚ ਲੱਗੀ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।