06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਪਿੰਡ ਘਲੋਟੀ ਨਿਵਾਸੀਆਂ ਵਲੋਂ ਦਿਨ-ਰਾਤ ਦਾ ਪ੍ਰਦਰਸ਼ਨ ਜਾਰੀ

ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਸਥਿਤ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲ੍ਹਾਂ ਵਿਖੇ ਪ੍ਰਦਰਸ਼ਨ ਦੌਰਾਨ ਗੁ. ਸਾਹਿਬ ਪਿੰਡ ਘਲੋਟੀ ਪ੍ਰਬੰਧਕ ਕਮੇਟੀ ਮੈਂਬਰ ਤੇ ਪਿੰਡ ਨਿਵਾਸੀ | ਤਸਵੀਰ : ਸੁਖਵੀਰ ਸਿੰਘ ਚਣਕੋਈਆਂ <br/> 25-05-2026
ਰਾੜਾ ਸਾਹਿਬ, 24 ਮਈ (ਸੁਖਵੀਰ ਸਿੰਘ ਚਣਕੋਈਆਂ)- ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਸਥਿਤ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲ੍ਹਾਂ ਦੇ ਅੱਗੇ ਗੁ. ਸਾਹਿਬ ਪਿੰਡ ਘਲੋਟੀ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਨਿਵਾਸੀਆਂ ਵੱਲੋਂ ਬੀਤੇ ਦਿਨਾਂ ਤੋਂ ਦਿਨ-ਰਾਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਜਦੋਂ 'ਅਜੀਤ' ਦੀ ਟੀਮ ਨੇ ਅਨਾਜ ਮੰਡੀ ਘਲੋਟੀ ਵਿਖੇ ਪ੍ਰਦਰਸ਼ਨ ਵਾਲੀ ਜਗਾ ਦਾ ਦੌਰਾ ਕੀਤਾ ਤਾਂ ਗੁ. ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ | ਗੁ. ਸਾਹਿਬ ਪ੍ਰਬੰਧਕ ਕਮੇਟੀ ਪਿੰਡ ਘਲੋਟੀ ਦੇ ਪ੍ਰਧਾਨ ਮਾ. ਹਰਜੀਤ ਸਿੰਘ ਘਲੋਟੀ ਅਤੇ ਮਾ.ਹਰਪਾਲ ਸਿੰਘ ਘਲੋਟੀ ਨੇ ਦੱਸਿਆ ਕਿ ਫੋਕਲ ਪੁਆਇੰਟ ਘਲੋਟੀ ਵਿਖੇ ਗੁ. ਸਾਹਿਬ ਪਿੰਡ ਘਲੋਟੀ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਬਣੇ ਗੋਦਾਮਾਂ ਨੂੰ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਤੋਂ ਖਾਲੀ ਕਰਵਾਉਣ ਲਈ ਗੋਦਾਮਾਂ ਦੇ ਅੱਗੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਸ ਜਗਾ ਨੂੰ ਖਾਲੀ ਕਰਵਾਉਣ ਲਈ ਸਾਰੇ ਘਲੋਟੀ ਪਿੰਡ ਨੇ ਗੁ. ਸਾਹਿਬ ਵਿਖੇ ਇਕੱਠ ਕਰਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਇਸ ਜਗਾ ਪਰ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ,ਜਿਸ ਨੂੰ ਹਟਾਇਆ ਜਾਵੇ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ 'ਤੇ ਦਰਖਾਸਤਾਂ ਦਿੱਤੀਆਂ ਗਈਆਂ ਸਨ, ਜਿਸ ਤੇ ਕਾਰਵਾਈ ਕਰਦੇ ਹੋਏ ਐਸ. ਡੀ. ਐਮ ਪਾਇਲ ਅਤੇ ਏ. ਆਰ ਪਾਇਲ ਦੀ ਲਿਖਤੀ ਰਿਪੋਰਟ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਇਸ ਜਗਾ ਪਰ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਦੀ ਕੋਈ ਵੀ ਮਾਲਕੀ ਨਹੀਂ ਹੈ | ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਜਗ?ਹਾ ਨਜਾਇਜ਼ ਕਬਜ਼ੇ ਅਧੀਨ ਹੈ |ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਜਗਾ ਗੁ. ਸਾਹਿਬ ਪਿੰਡ ਘਲੋਟੀ ਦੀ ਮਾਲਕੀ ਵਾਲੀ ਇਹ ਜਗਾ ਪਿੰਡ ਘਲੋਟੀ ਦੇ ਸਾਂਝੇ ਕੰਮਾਂ ਜਾਂ ਉਦੇਸ਼ਾਂ ਵਾਸਤੇ ਵਰਤਣੀ ਹੈ | ਜਿਸ ਨੂੰ ਖਾਲੀ ਕਰਵਾਉਣ ਲਈ ਪ੍ਰਦਰਸ਼ਨ ਲਗਾਤਾਰ ਦਿਨ-ਰਾਤ ਜਾਰੀ ਰਹੇਗਾ |ਇਸ ਮੌਕੇ ਗੁ. ਸਾਹਿਬ ਦੇ ਪ੍ਰਧਾਨ ਮਸ. ਹਰਜੀਤ ਸਿੰਘ , ਮੈਂਬਰ ਮਾ. ਹਰਪਾਲ ਸਿੰਘ . ਸਾਬਕਾ ਮੈਂਬਰ ਮਾ. ਭੁਪਿੰਦਰ ਸਿੰਘ, ਪਰਮਵੀਰ ਸਿੰਘ ਘਲੋਟੀ, ਦਲਜੀਤ ਸਿੰਘ, ਸੁਰਜੀਤ ਸਿੰਘ, ਗੁਰਵੀਰ ਸਿੰਘ , ਮਨਜੀਤ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਲਖਵਿੰਦਰ ਸਿੰਘ, ਜਗਪਾਲ ਸਿੰਘ, ਤਰਲੋਚਨ ਸਿੰਘ, ਬਲਵੀਰ ਸਿੰਘ, ਮਾਨ ਸਿੰਘ, ਰਘਵੀਰ ਸਿੰਘ, ਨੰਬਰਦਾਰ ਭਗਵਾਨ ਸਿੰਘ ਆਦਿ ਪਿੰਡ ਘਲੋਟੀ ਵਾਸੀ ਸਨ |
ਪਿਛਲੀ ਖ਼ਬਰ ਵਿਰੋਧੀ ਝੂਠਾ ਪ੍ਰਚਾਰ ਬੰਦ ਕਰਕੇ ਮੁੱਦਿਆਂ ਦੇ ਆਧਾਰ 'ਤੇ ਚੋਣ ਲੜਨ-ਭਾਵਨਾ ਖੁੱਲਰ ਅਗਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੀਆਂ ਕਰਾਟੇ ਖਿਡਾਰਨਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।