05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੌੜ ਗੋਤ ਦੇ ਜਠੇਰਿਆਂ ਦਾ ਮੇਲਾ 24 ਨੂੰ

ਅਜੀਤ ਡੈਸਕ 22-05-2026
ਮਾਛੀਵਾੜਾ ਸਾਹਿਬ, 21 ਮਈ (ਰਾਜਦੀਪ ਸਿੰਘ ਅਲਬੇਲਾ)-ਪਿੰਡ ਕੀੜੀ ਅਫ਼ਗਾਨਾ ਵਿਖੇ ਪੌੜ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ 24 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬਿਸ਼ਨ ਦਾਸ ਮਜਾਰੀ, ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ, ਧਿਆਨ ਮੌਜੂ ਮਜਾਰਾ, ਸੁਰਿੰਦਰ ਕੌਰ ਮਜਾਰੀ, ਡਾਇਰੈਕਟਰ ਗੁਰਮੁਖ ਦੀਪ, ਮੇਜਰ ਰਾਮ ਚੰਦਿਆਣੀ, ਮਾਸਟਰ ਰਾਮ ਲਾਲ, ਧਰਮ ਪਾਲ ਚੱਕੀ, ਬੱਗਾ ਸਿੰਘ, ਮਾਸਟਰ ਤੇਲੂ ਰਾਮ, ਸ਼ਿੰਗਾਰਾ ਸਿੰਘ, ਸੁਖਵੀਰ ਸਿੰਘ ਨੇ ਦੱਸਿਆ 24 ਮਈ ਨੂੰ ਸਵੇਰੇ 9 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 10 ਵਜੇ ਪਿੱਤਰ ਪੂਜਾ ਹੋਵੇਗੀ | 11 ਵਜੇ ਪ੍ਰਸਿੱਧ ਗਾਇਕਾ ਸੁਲੇਖਾ ਬੰਗੜ ਆਪਣੇ ਸਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਾਲੀਬਾਲ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।