18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡੇਹਲੋਂ ਵਾਲੀਬਾਲ ਸ਼ੂਟਿੰਗ ਖੇਡ ਮੇਲੇ ਦੌਰਾਨ ਘੱਟਿਆਂਵਾਲੀ ਦੀ ਟੀਮ ਬਣੀ ਚੈਂਪੀਅਨ

ਡੇਹਲੋਂ ਵਾਲੀਬਾਲ ਖੇਡ ਮੇਲੇ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ, ਬਲਰਾਜ ਸਿੰਘ ਸੋਨੂੰ ਗਿੱਲ, ਚੇਅਰਮੈਨ ਸਾਬੀ ਜਰਖੜ, ਜਗਰੂਪ ਸਿੰਘ ਗਿੱਲ ਡੇਹਲੋਂ ਤੇ ਹੋਰ | ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ <br/> 21-05-2026
ਡੇਹਲੋਂ, 20 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸਥਾਨਕ ਕਸਬਾ ਵਿਖੇ ਯੂਥ ਕਲੱਬ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੌਰਾਨ ਨਾਮੀ ਟੀਮਾਂ ਨੇ ਹਿੱਸਾ ਲਿਆ | ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮੇਂ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਫਾਈਨਲ ਮੁਕਾਬਲਿਆਂ ਦੌਰਾਨ ਘੱਟਿਆਵਾਲੀ ਜੱਟਾਂ ਦੀ ਟੀਮ ਨੇ ਪਹਿਲਾ ਇਨਾਮ ਪ੍ਰਾਪਤ 33333 ਰੁਪਏ ਦਿੱਤਾ ਗਿਆ ਅਤੇ ਦੂਸਰੇ ਨੰਬਰ 'ਤੇ ਰਹੀ ਸਲੇਮਸ਼ਾਹ ਦੀ ਟੀਮ ਨੂੰ 22222 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਖੇਡ ਮੇਲੇ ਦੇ ਵਧੀਆ ਖਿਡਾਰੀ ਨੂੰ ਰੇਂਜਰ ਸਾਈਕਲ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਜੇਤੂਆਂ ਨੂੰ ਇਨਾਮ ਵੰਡਣ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਖੇਡਾਂ ਵਿਚ ਮੋਹਰੀ ਬਣਾਉਣ ਦੇ ਮਕਸਦ ਨਾਲ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਕੀਤਾ ਹੈ ਤਾਂ ਕਿ ਸਕੂਲ ਪੱਧਰ ਤੋਂ ਹੀ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹਲਕਾ ਗਿੱਲ ਅੰਦਰ 40 ਦੇ ਕਰੀਬ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਸਟੇਡੀਅਮ ਪੂਰੀ ਤਰਾਂ ਤਿਆਰ ਹੋ ਚੁੱਕੇ ਹਨ | ਵਿਧਾਇਕ ਸੰਗੋਵਾਲ ਨੇ ਦਾਅਵਾ ਜਿਤਾਇਆ ਕਿ ਹਲਕਾ ਗਿੱਲ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦੀਆਂ ਉਸਾਰੂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਅਤੇ ਪਿੰਡ-ਪਿੰਡ ਖੇਡ ਮੇਲੇ ਕਰਵਾ ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਜਾਰੀ ਹਨ | ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਬਲਾਕ ਸੰਮਤੀ ਡੇਹਲੋਂ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਦਲਜੋਤ ਸਿੰਘ, ਮਹਿੰਦਰ ਸਿੰਘ ਡੇਹਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਅੰਕੁਸ਼ ਗੋਇਲ ਮੈਂਬਰ ਪੰਚਾਇਤ, ਜੋਤ ਗਿੱਲ ਮੈਂਬਰ ਪੰਚਾਇਤ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਸੋਨੀ ਗਿੱਲ ਮੈਂਬਰ ਪੰਚਾਇਤ, ਗੁਰਮੇਲ ਸਿੰਘ ਗੇਲਾ ਮੈਂਬਰ ਪੰਚਾਇਤ, ਰਵੀ ਗਿੱਲ ਮੈਂਬਰ ਪੰਚਾਇਤ, ਕਮਲ ਮੈਂਬਰ ਪੰਚਾਇਤ, ਜਸਵੀਰ ਸਿੰਘ ਮੈਂਬਰ ਪੰਚਾਇਤ, ਸੰਜੀਵ ਗੋਇਲ ਮੈਂਬਰ ਪੰਚਾਇਤ, ਰਛਪਾਲ ਸਿੰਘ ਮੈਂਬਰ ਪੰਚਾਇਤ, ਲਾਡੀ ਡੇਹਲੋਂ, ਗੋਰਾ ਡੇਹਲੋਂ, ਸਰਬਪ੍ਰੀਤ ਸਿੰਘ ਪ੍ਰੀਤ ਗਿੱਲ, ਜੋਤੀ ਗਿੱਲ, ਜ਼ਿੰਦੀ ਗਿੱਲ, ਗਿੰਦੁ ਗਿੱਲ, ਗੋਲੀ ਡੇਹਲੋਂ, ਜੀਵਨ ਗਿੱਲ ਡੇਹਲੋਂ, ਨਰਿੰਦਰਪਾਲ ਸਿੰਘ, ਰਾਜੂ ਡੇਹਲੋਂ, ਹਰਸਿਮਰਨ ਸਿੰਘ, ਜਾਗਰ ਸਿੰਘ ਡੇਹਲੋਂ, ਜਸ ਡੇਹਲੋਂ, ਬਾਜੀ ਡੇਹਲੋਂ, ਜਸਵੰਤ ਸਿੰਘ, ਵਿਜੇ ਮਾਸਟਰ, ਗੁਲਸ਼ਨ ਕੁਮਾਰ, ਆਸ਼ੂ ਸ਼ਾਹੀ ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਤੇ ਮੋਹਤਵਰ ਹਾਜ਼ਰ ਸਨ |
ਪਿਛਲੀ ਖ਼ਬਰ ਕੌਂਸਲ ਚੋਣਾਂ 'ਚ ਇਕ ਅਨੋਖਾ ਰੋਸ ਇੰਜ ਵੀ... ਅਗਲੀ ਖ਼ਬਰ ਸੁਪਰੀਮ ਕੋਰਟ ਨੇ ਖ਼ਤਰਨਾਕ ਕੁੱਤਿਆਂ ਪ੍ਰਤੀ ਸਖ਼ਤ ਫ਼ੈਸਲਾ ਸ਼ਲਾਘਾਯੋਗ-ਡਾ. ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।