21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪੈਨਸ਼ਨਰਾਂ ਵਲੋਂ ਆਪਣੇ ਹੱਕ 'ਚ ਆਏ ਫ਼ੈਸਲੇ ਦੀ ਪੰਜਾਬ ਸਰਕਾਰ ਵਲੋਂ ਐਲ. ਪੀ. ਏ. ਪਾਉਣ 'ਤੇ ਨਿੰਦਾ <br/>

ਅਜੀਤ ਡੈਸਕ 07-05-2026
ਪਾਇਲ, 6 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੁਦੜਾ ਦੀ ਅਗਵਾਈ 'ਚ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ | ਮੀਟਿੰਗ 'ਚ ਸਾਰੇ ਬੁਲਾਰਿਆਂ ਨੇ ਪੈਨਸ਼ਨਰਜ਼ ਦੇ ਹੱਕੀ ਬਕਾਏ 'ਤੇ 16% ਡੀ. ਏ ਸਬੰਧੀ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਵਿਰੁੱਧ ਪੰਜਾਬ ਸਰਕਾਰ ਵਲੋਂ ਐਲ. ਪੀ. ਏ. ਪਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ | ਉਮਰ ਦਰਾਜ ਪੈਨਸ਼ਨਰਜ਼ ਦੇ ਹੱਕੀ ਪੈਸੇ ਨੂੰ ਦੇਣ ਵਿੱਚ ਵਾਰ-ਵਾਰ ਅੜਚਣਾਂ ਪਾਉਣ ਨੂੰ ਸਰਕਾਰ ਦੀ ਨਾਲਾਇਕੀ ਅਤੇ ਬਜ਼ੁਰਗਾਂ ਦੇ ਪੈਸੇ ਨੂੰ ਖ਼ੁਰਦ-ਬੁਰਦ ਕਰਨ ਦੀ ਸਾਜ਼ਿਸ਼ ਐਲਾਨਿਆ ਗਿਆ | ਜਿਸ ਦਾ ਨਤੀਜਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਕਮੇਟੀ ਚੋਣਾਂ ਵਿੱਚ ਸਰਕਾਰ ਨੰੂ ਭੁਗਤਣਾ ਪਵੇਗਾ | ਮੀਟਿੰਗ ਵਿੱਚ ਸਰਕਾਰ ਵਿਰੋਧੀ ਨਾਹਰੇ ਲਾਕੇ ਬਜ਼ੁਰਗਾਂ ਨੇ ਆਪਣੀ ਭੜਾਸ ਕੱਢੀ | ਸਰਕਾਰ ਨੂੰ ਐਲ. ਪੀ. ਏ. ਤੇ ਸਟੇਅ ਨਾ ਮਿਲਣ ਦੀ ਮੀਟਿੰਗ 'ਚ ਕੁੱਝ ਖ਼ੁਸ਼ੀ ਜ਼ਾਹਿਰ ਕੀਤੀ | ਨਿਆਂ ਪ੍ਰਣਾਲੀ ਵਿੱਚ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਗਿਆ | ਪਿ੍ੰਸੀਪਲ ਮੇਜਰ ਸਿੰਘ ਨੇ ਮੀਟਿੰਗ ਵਿੱਚ ਦੱਸਿਆ ਕਿ ਛੇਵੇਂ ਪੇ.ਕਮਿਸ਼ਨ ਵਲੋਂ ਪੈਨਸ਼ਨਰ ਦੀ ਪੈਨਸ਼ਨ 2.59 ਅਨੁਸਾਰ ਸੋਧਣ ਦੀ ਸਿਫਾਰਿਸ਼ ਹੋਈ ਸੀ ਪਰ ਸੋਧ 2.44 ਦੇ ਫ਼ਾਰਮੂਲੇ ਅਨੁਸਾਰ ਕਰ ਦਿੱਤੀ ਇਹ ਵੀ ਅਤਰਕਸੰਗਤਾ ਦੀ ਦਰੁਸ਼ਤੀ ਸਰਕਾਰ ਵਲੋਂ ਇਕ ਦਿਨ ਕਰਨੀ ਪਵੇਗੀ | ਕਿਉਂਕਿ ਇਹ ਕੇਸ ਵੀ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਹੈ | ਮੀਟਿੰਗ 'ਚ ਦਰਸ਼ਨ ਸਿੰਘ ਕਾਨੂੰਗੋ ਪਾਇਲ, ਸੱਜਣ ਸਿੰਘ ਜੰਡਾਲੀ ਗੁਰਪ੍ਰੀਤ ਸਿੰਘ ਹੈੱਡਮਾਸਟਰ ਘਲੋਟੀ, ਰਾਏ ਸਿੰਘ ਸ਼ਾਹਪੁਰ, ਸੁਰਿੰਦਰ ਸਿੰਘ ਸ਼ਾਹਪੁਰ, ਪ੍ਰੀਤਮ ਸਿੰਘ ਘਲੋਟੀ, ਸੋਹਣ ਲਾਲ ਪਾਇਲ, ਅਮਰਜੀਤ ਸਿੰਘ ਭੀਖੀ ਖੱਟੜਾ, ਪ੍ਰੀਤਮ ਸਿੰਘ ਭੀਖੀ ਖੱਟੜਾ, ਹਰੀ ਰਾਮ ਪਾਇਲ, ਤੇਜਾ ਸਿੰਘ ਨਵਾਂ ਪਿੰਡ, ਨਾਜਰ ਸਿੰਘ ਪਾਇਲ, ਬਲਦੇਵ ਸਿੰਘ ਅਲੂਣਾ ਤੋਲਾ, ਕਰਨੈਲ ਸਿੰਘ ਜੱਲ੍ਹਾ, ਇੰਦਰ ਸਿੰਘ ਘਣਗਸ, ਜਗਦੇਵ ਸਿੰਘ ਘੁਡਾਣੀ ਖੁਰਦ, ਬਲਵੀਰ ਸਿੰਘ ਟੰਡਨ ਪਾਇਲ, ਦਰਸ਼ਨ ਸਿੰਘ ਘਣਗਸ, ਬਲਵੀਰ ਸਿੰਘ ਪਾਇਲ, ਬਲਵੀਰ ਸਿੰਘ ਘਣਗਸ, ਜਗਮੋਹਣ ਸਿੰਘ ਘੁਡਾਣੀ ਕਲ੍ਹਾਂ, ਛੱਜੂ ਸਿੰਘ ਟੌਸਾ, ਨਿਰਭੈ ਸਿੰਘ ਜਰਗ, ਅਮਰਜੀਤ ਸਿੰਘ ਅਲੂਣਾ ਮਿਆਨਾ, ਹਰੀ ਸਿੰਘ ਅਲੂਣਾ ਮਿਆਨਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਪੰਜਾਬ ਅੰਦਰ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਜੁਲਮਗੜ੍ਹ ਅਗਲੀ ਖ਼ਬਰ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ... ਕੈਨੇਡਾ ਤੋਂ ਆਏ ਭਾਰਤੀ ਪਰਿਵਾਰ ਨੂੰ 3 ਲੱਖ ਦੇ ਸਾਮਾਨ ਵਾਲਾ ਪਰਸ ਵਾਪਸ ਦਿੱਤਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।