21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਇਮਾਨਦਾਰੀ ਅਜੇ ਵੀ ਜ਼ਿੰਦਾ ਹੈ... ਕੈਨੇਡਾ ਤੋਂ ਆਏ ਭਾਰਤੀ ਪਰਿਵਾਰ ਨੂੰ 3 ਲੱਖ ਦੇ ਸਾਮਾਨ ਵਾਲਾ ਪਰਸ ਵਾਪਸ ਦਿੱਤਾ <br/>

ਕੈਨੇਡਾ ਤੋਂ ਆਏ ਪ੍ਰਵਾਸੀ ਪਰਿਵਾਰ ਦਾ ਗਹਿਣਿਆਂ ਅਤੇ ਨਕਦੀ ਵਾਲਾ ਪਰਸ ਉਨ੍ਹਾਂ ਨੂੰ ਸੌਂਪਦੇ ਐਡਵੋਕੇਟ ਜਸਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਸੰਘੂ | ਤਸਵੀਰ : ਗੋਪਾਲ ਸੋਫਤ <br/> 07-05-2026
ਸਮਰਾਲਾ, 6 ਮਈ (ਗੋਪਾਲ ਸੋਫਤ)-ਅੱਜ ਦੇ ਪਦਾਰਥਵਾਦ ਦੇ ਦੌਰ ਵਿਚ ਅਨੇਕਾਂ ਅਜਿਹੀਆਂ ਇਮਾਨਦਾਰ ਸ਼ਖ਼ਸੀਅਤਾਂ ਮੌਜੂਦ ਹਨ ਜਿਨ੍ਹਾਂ ਵਿੱਚ ਇਮਾਨਦਾਰੀ ਅਤੇ ਇਨਸਾਨੀਅਤ ਅਜੇ ਵੀ ਕੁੱਟ ਕੁੱਟ ਕੇ ਭਰੀ ਹੋਈ ਹੈ | ਅਜਿਹੀ ਇਕ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਰੇਲਵੇ ਵਿਭਾਗ 'ਚੋਂ ਇੱਕ ਸੇਵਾ ਮੁਕਤ ਇੰਜੀਨੀਅਰ ਸੁਧੀਰ ਡੋਗਰਾ ਦੇ ਕੈਨੇਡਾ ਤੋਂ ਆਏ ਨੂੰਹ ਅਤੇ ਪੁੱਤਰ ਦਾ ਗੁੰਮ ਹੋਇਆ ਪਰਸ, ਜਿਸ ਵਿਚ ਲਗਭਗ ਢਾਈ ਤੋਂ 3 ਲੱਖ ਰੁਪਏ ਦੇ ਜ਼ਰੂਰੀ ਦਸਤਾਵੇਜ਼ ਨਕਦੀ ਅਤੇ ਸੋਨੇ ਦੇ ਗਹਿਣੇ ਸਨ, ਵੱਡੇ ਯਤਨ ਕਰ ਕੇ ਉਨ੍ਹਾਂ ਨੂੰ ਭਾਲ ਕੇ ਵਾਪਸ ਸੌਂਪ ਦਿੱਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਾਸੀ ਡੋਗਰਾ ਪਰਿਵਾਰ ਦੇ ਕੈਨੇਡਾ ਤੋਂ ਭਾਰਤ ਮਿਲਣ ਆਏ ਪੁੱਤਰ ਤੇ ਨੂੰਹ ਸਮਰਾਲਾ ਦੇ ਸੰਘੂ ਸਵੀਟਸ 'ਤੇ ਰੁਕੇ ਸਨ | ਉਨ੍ਹਾਂ ਦੀ ਨੂੰਹ ਪਾਰੁਲ ਸ਼ਰਮਾ ਆਪਣੇ ਦੋ ਛੋਟੇ ਬੱਚਿਆਂ ਨੂੰ ਸੰਭਾਲਦਿਆਂ ਆਪਣਾ ਪਰਸ ਉੱਥੇ ਹੀ ਭੁੱਲ ਗਈ | ਖਮਾਣੋਂ ਇਲਾਕੇ ਦੇ ਕੁਲਵਿੰਦਰ ਸਿੰਘ ਦੀ ਨਜ਼ਰ ਉਸ ਪਰਸ 'ਤੇ ਪੈ ਗਈ | ਉਨ੍ਹਾਂ ਨੇ ਇਹ ਪਰਸ ਸੰਘੂ ਸਵੀਟ ਦੇ ਮਾਲਕ ਕੁਲਦੀਪ ਸਿੰਘ ਨੂੰ ਸੌਂਪ ਦਿੱਤਾ ਕਿ ਤਾਂ ਜੋ ਜਦੋਂ ਇਸ ਪਰਸ ਵਾਲਾ ਪਰਿਵਾਰ ਇਸ ਦੀ ਭਾਲ ਕਰਦਾ ਇੱਥੇ ਆਵੇ ਤਾਂ ਇਹ ਪਰਸ ਉਨ੍ਹਾਂ ਨੂੰ ਦਿੱਤਾ ਜਾ ਸਕੇ | ਰੈਸਟੋਰੈਂਟ ਦੇ ਮਾਲਕਾਂ ਨੇ ਪਰਸ 'ਚੋਂ ਮਿਲੇ ਆਧਾਰ ਕਾਰਡ ਦੇ ਪਤੇ 'ਤੇ ਪਰਸ ਮਾਲਕਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ | ਸੂਦ ਨੇ ਰਾਤ ਨੂੰ ਹੀ ਪਟਿਆਲਾ ਅਰਬਨ ਅਸਟੇਟ ਫੇਸ-2 ਦੇ ਡੋਗਰਾ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਗੁੰਮ ਹੋਏ ਪਰਸ ਬਾਰੇ ਦੱਸਿਆ | ਇਸ ਪਰਿਵਾਰ ਦੀ ਪਾਰੁਲ ਸ਼ਰਮਾ ਅਤੇ ਸੁਧੀਰ ਡੋਗਰਾ ਦੀ ਕੱਲ੍ਹ ਨੂੰ ਕੈਨੇਡਾ ਵਾਪਸੀ ਲਈ ਟਿਕਟਾਂ ਬੁੱਕ ਸਨ ਪਰ ਉਹ ਦੇਰ ਰਾਤ ਤੱਕ ਵੀ ਪਰਸ, ਸੋਨਾ ਅਤੇ ਦਸਤਾਵੇਜ਼ ਗੁੰਮ ਹੋਣ ਤੋਂ ਬੇਖ਼ਬਰ ਸਨ | ਸੂਦ ਦੇ ਯਤਨਾਂ ਸਦਕਾ ਇਹ ਪਰਿਵਾਰ ਅੱਜ ਸਵੇਰੇ ਹੀ ਸਥਾਨਕ ਸੰਘੂ ਸਵੀਟਸ ਪਹੁੰਚ ਗਿਆ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦਾ ਪਰਸ ਜਿਸ ਵਿਚ ਦੋ ਸੋਨੇ ਦੀਆਂ ਚੂੜੀਆਂ ਤੇ ਹੋਰ ਗਹਿਣੇ, ਜ਼ਰੂਰੀ ਦਸਤਾਵੇਜ਼ ਅਤੇ ਡਾਲਰਾਂ ਦੇ ਰੂਪ ਵਿਚ ਨਗਦੀ ਵੀ ਸ਼ਾਮਲ ਵੀ ਸੀ, ਸੰਘੂ ਸਵੀਟਸ ਦੇ ਮਾਲਕ ਨੇ ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਨੇ ਡੋਗਰਾ ਪਰਿਵਾਰ ਨੂੰ ਸੌਂਪ ਦਿੱਤਾ |

ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਆਪਣੇ ਹੱਕ 'ਚ ਆਏ ਫ਼ੈਸਲੇ ਦੀ ਪੰਜਾਬ ਸਰਕਾਰ ਵਲੋਂ ਐਲ. ਪੀ. ਏ. ਪਾਉਣ 'ਤੇ ਨਿੰਦਾ <br/> ਅਗਲੀ ਖ਼ਬਰ ਹੁਨਰ ਬੇਮਿਸਾਲ ਪ੍ਰੋਗਰਾਮ 'ਚ ਪਲੈਨੇਟ-ਈ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।