20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ 13 ਨੂੰ , ਰਿਹਰਸਲ ਅੱਜ

ਅਜੀਤ ਡੈਸਕ 12-04-2026
ਦੋਰਾਹਾ, 11 ਅਪ੍ਰੈਲ (ਜਸਵੀਰ ਝੱਜ)- ਗੁਰੂ ਨਾਨਕ ਨੈਸ਼ਨਲ, ਕਾਲਜ, ਦੋਰਾਹਾ ਦੇ ਵੱਲੋਂ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਕਾਲਜ ਵੱਲੋਂ ਵਿੱਦਿਅਕ ਸੈਸ਼ਨ 2024-2025 ਦੌਰਾਨ ਪਰੀਖਿਆਵਾਂ ਪਾਸ ਕਰਨ ਵਾਲੇ ਵਿਭਿੰਨ ਫ਼ੈਕਲਟੀਆਂ ਦੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕਰਨ ਲਈ 13 ਅਪ੍ਰੈਲ, 2026 ਨੂੰ ਸਵੇਰੇ 8:30 ਵਜੇ ਤੋਂ ਡਿਗਰੀ ਵੰਡ ਸਮਾਗਮ ਉਲੀਕਿਆ ਗਿਆ ਹੈ | ਜਿਸ ਦੀ ਰਿਹਰਸਲ 12 ਅਪ੍ਰੈਲ 2026 ਨੂੰ ਸਵੇਰੇ 8:30 ਵਜੇ ਕਾਲਜ ਦੇ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿੱਚ ਕੀਤੀ ਜਾਵੇਗੀ | ਯੋਗ ਵਿਦਿਆਰਥੀ ਇਸ ਸਮਾਰੋਹ ਦੌਰਾਨ ਆਪਣੀ ਡਿਗਰੀ ਪ੍ਰਾਪਤ ਕਰ ਸਕਣਗੇ ਅਤੇ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਕਾਲਜ ਨਾਲ਼ ਰਾਬਤਾ ਕਾਇਮ ਕਰ ਸਕਦੇ ਹਨ |
ਪਿਛਲੀ ਖ਼ਬਰ ਘਰ-ਘਰ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਇੰਚਾਰਜ ਸਿਮਕ ਦੇ ਹੱਕ 'ਚ ਭਰਵੀਂ ਇਕੱਤਰਤਾ ਅਗਲੀ ਖ਼ਬਰ ਲੁੱਕ ਪਲਾਂਟ ਨੂੰ ਲੱਗੀ ਅੱਗ, ਸਮੇਂ ਸਿਰ ਪਾਇਆ ਕਾਬੂ, ਵੱਡੇ ਹਾਦਸੇ ਤੋਂ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।