20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੁੱਕ ਪਲਾਂਟ ਨੂੰ ਲੱਗੀ ਅੱਗ, ਸਮੇਂ ਸਿਰ ਪਾਇਆ ਕਾਬੂ, ਵੱਡੇ ਹਾਦਸੇ ਤੋਂ ਬਚਾਅ

ਅਜੀਤ ਡੈਸਕ 12-04-2026
ਦੋਰਾਹਾ, 12 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਦੋਰਾਹਾ ਨੇੜਲੇ ਪਿੰਡ ਲੰਢਾ, ਬੁਆਣੀ ਦੇ ਬੰਨੇ ਉੱਤੇ ਨਹਿਰ ਦੇ ਕੰਢੇ ਸਥਿਤ ਇੱਕ ਲੁੱਕ ਮਿਕਸਚਰ ਪਲਾਂਟ ਨੂੰ ਸਵੇਰੇ ਸਾਝਰੇ ਅੱਗ ਲੱਗ ਗਈ | ਜਿਸ ਨੂੰ ਉੱਥੇ ਦੇ ਕਰਮਚਾਰੀਆਂ ਨੇ ਸਮੇਂ ਸਿਰ ਦੇਖਿਆ ਅਤੇ ਉਸ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ | ਉਪਰੰਤ ਦੋਰਾਹਾ ਤੋਂ ਫਾਇਰ ਬਰਗੇਡ ਪਹੁੰਚੀ, ਜਿਸਨੇ ਅੱਗ 'ਤੇ ਪੂਰਨ ਤੌਰ 'ਤੇ ਕਾਬੂ ਪਾਇਆ | ਕਰਮਚਾਰੀਆਂ ਨੇ ਦੱਸਣ ਅਨੁਸਾਰ ਇਹ ਅੱਗ ਮਿਕਸਚਰ ਪਲਾਂਟ ਵਿੱਚ ਲੱਗਿਆ ਕਈ ਛੋਟੀਆਂ, ਛੋਟੀਆਂ ਬਿਜਲੀ ਦੀਆਂ ਮੋਟਰਾਂ ਵਿਚੋਂ ਕਿਸੇ ਦੇ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ | ਪਰ ਚੰਗੀ ਗੱਲ ਇਹ ਰਹੀ ਕਿ ਅੱਗ ਉੱਤੇ ਸਮੇਂ ਸਿਰ ਕਾਬੂ ਪਾ ਲੈਣ ਦੇ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਾ ਰਿਹਾ | ਜੇ ਕਿਤੇ ਇਹ ਅੱਗ ਦੀ ਚੰਗਿਆੜੀ ਇਸ ਲੁੱਕ ਮਿਕਸਚਰ ਪਲਾਂਟ ਦੇ ਨਾਲ ਸਿਰਫ਼ 200 ਗਜ਼ ਦੇ ਉੱਤੇ ਖੜੀ ਕਣਕ ਦੇ ਖੇਤ ਨੂੰ ਲੱਗ ਜਾਂਦੀ ਤਾਂ ਇਸ ਦੇ ਨਾਲ ਪਿੰਡ ਲੰਢਾ, ਬੁਆਣੀ ਆਦਿ ਦੇ ਖੇਤਾਂ ਵਿੱਚ ਵੱਢਣ ਨੂੰ ਤਿਆਰ ਪੱਕੀ ਖੜੀ ਕਣਕ ਦੇ ਵੱਡੇ ਨੁਕਸਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੀ |
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ 13 ਨੂੰ , ਰਿਹਰਸਲ ਅੱਜ ਅਗਲੀ ਖ਼ਬਰ ਖੰਨਾ ਪੁਲਿਸ ਨੇ ਅੰਤਰਰਾਜੀ ਲੁੱਟ-ਖੋਹ ਗਰੋਹ ਦਾ ਕੀਤਾ ਪਰਦਾਫਾਸ਼, 4 ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।