16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗਾਇਕਾ ਸੁਖਜੀਤ ਕੌਰ ਦੇ ਗੀਤ ਵਿਸਾਖੀ ਦਾ ਵੀਡੀਓ ਫ਼ਿਲਮਾਂਕਣ ਮੁਕੰਮਲ

ਅਜੀਤ ਡੈਸਕ 03-04-2026
ਡੇਹਲੋਂ, 2 ਅਪ੍ਰੈਲ ( ਅੰਮਿ੍ਤਪਾਲ ਸਿੰਘ ਕੈਲੇ)-ਨਾਮਵਰ ਗਾਇਕਾ ਸੁਖਜੀਤ ਕੌਰ ਦੀ ਨਵੀਂ ਐਲਬਮ ਵਿਸਾਖੀ , ਜਿਸ ਨੂੰ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ ਕਲਮਬੱਧ ਕੀਤਾ ਅਤੇ ਸੁਲਤਾਨ ਨੇ ਆਪਣੀ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ, ਦਾ ਵੀਡੀਓ ਫ਼ਿਲਮਾਂਕਣ ਮੁਕੰਮਲ ਹੋ ਗਿਆ ਹੈ |ਵੀਡੀਓ ਡਾਇਰੈਕਟਰ ਸਨਮ ਬਜਾਜ ਨੇ ਨਿਰੋਲ ਪੇਂਡੂ ਜੀਵਨ ਨਾਲ ਜੁੜੇ ਵੱਡ ਆਕਾਰੀ ਅਤੇ ਆਕਰਸ਼ਕ ਸੈੱਟ 'ਤੇ ਇਸ ਦਾ ਵੀਡੀਓ ਫ਼ਿਲਮਾਂਕਣ ਕੀਤਾ ਹੈ | ਇਸ ਸਬੰਧੀ ਗਾਇਕਾ ਸੁਖਜੀਤ ਕੌਰ ਨੇ ਦੱਸਿਆ ਕਿ ਇਹ ਗੀਤ ਵਿਸ਼ੇਸ਼ ਤੌਰ 'ਤੇ ਵਿਸਾਖੀ ਨੂੰ ਮੁੱਖ ਰੱਖਦਿਆਂ ਤਿਆਰ ਕੀਤਾ, ਜਿਸ ਵਿਚ ਪੇਸ਼ ਕੀਤੀ ਪੰਜਾਬ ਦੇ ਪੇਂਡੂ ਸਭਿਆਚਾਰ ਅਤੇ ਵਿਰਾਸਤੀ ਪਿਛੋਕੜ ਦੀ ਝਲਕ ਲੰਮਾ ਸਮਾਂ ਸਰੋਤਿਆਂ ਦੇ ਦਿਲਾਂ ਵਿਚ ਵਸੀ ਰਹੇਗੀ | ਉਨ੍ਹਾਂ ਆਸ ਪ੍ਰਗਟਾਈ ਕਿ ਪਹਿਲੀਆਂ ਐਲਬਮਾਂ ਦੀ ਤਰ੍ਹਾਂ ਲੋਕ ਇਸ ਨੂੰ ਵੀ ਮਣਾਂ ਮੂੰਹੀਂ ਪਿਆਰ ਦੇਣਗੇ |ਗੀਤ ਦੇ ਫ਼ਿਲਮਾਂਕਣ ਵਿਚ ਗਾਇਕ ਚਰਨਜੀਤ ਸ਼ਰਮਾ, ਬਲਜੀਤ ਕੌਰ ਗੋਪਾਲਪੁਰ (ਸੱਸ) ਅਤੇ ਬਲਜੀਤ ਕੌਰ ਗਿੱਲ ਘਵੱਦੀ ਨੇ ਕਲਾਕਾਰ ਦੇ ਰੂਪ ਵਿਚ ਭੂਮਿਕਾ ਨਿਭਾਈ ਹੈ | ਉਨ੍ਹਾਂ ਇਸ ਪ੍ਰੋਜੈਕਟ ਵਿਚ ਵਡਮੁੱਲਾ ਸਹਿਯੋਗ ਦੇਣ ਲਈ ਚਰਨਜੀਤ ਚੰਨਾ ਆਲਮਗੀਰ, ਮੰਦੀਸ਼ ਕੌਰ ਸਿਆਟਲ ਅਤੇ ਹਰਪਾਲ ਸਿੰਘ ਸਿੱਧੂ ਕੈਲੇਫੋਰਨੀਆ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਔਰਤ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।