16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ

ਅਜੀਤ ਡੈਸਕ 03-04-2026
250 ਤੋਂ ਵੱਧ ਖਿਡਾਰੀ ਟਰਾਇਲਾਂ ਦੌਰਾਨ ਸ਼ਾਮਿਲ
ਡੇਹਲੋਂ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਜਰਖੜ ਹਾਕੀ ਅਕੈਡਮੀ ਦੇ ਸਾਲ 2026 -27 ਦੇ ਚੋਣ ਟਰਾਇਲ ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਏ, ਜਿਸ ਦੌਰਾਨ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ | ਪੰਜਾਬ ਭਰ ਵਿਚੋਂ 250 ਤੋਂ ਵੱਧ ਖਿਡਾਰੀਆਂ ਨੇ ਚੋਣ ਟਰਾਇਲਾਂ ਵਿਚ ਹਿੱਸਾ ਲਿਆ | ਚੋਣ ਟਰਾਇਲਾਂ ਦੀ ਪ੍ਰਕਿਰਿਆ ਤੋਂ ਬਾਅਦ 50 ਹੁਨਰਮੰਦ ਖਿਡਾਰੀਆਂ ਦੀ ਚੋਣ ਕੀਤੀ ਗਈ | ਅੰਡਰ-17 ਸਾਲ ਵਰਗ ਵਿਚ 132 ਖਿਡਾਰੀ ਚੋਣ ਟਰਾਇਲਾਂ ਦੇਣ ਲਈ ਪੁੱਜੇ ਜਦਕਿ ਅੰਡਰ-14 ਵਿਚ 48 ਖਿਡਾਰੀ ਅਤੇ ਅੰਡਰ-19 ਸਾਲ ਵਰਗ ਵਿਚ 52 ਖਿਡਾਰੀ ਚੋਣ ਟਰਾਇਲਾਂ ਲਈ ਪੁੱਜੇ | ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਚੋਣ ਟਰਾਇਲਾਂ ਦੀ ਪ੍ਰਕਿਰਿਆ ਵਿਚੋਂ ਵੀ ਨਿਕਲਣਾ ਪਵੇਗਾ, ਜੋ ਟਰਾਇਲ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ | ਖੇਡ ਵਿੰਗਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ | ਗਰਮੀਆਂ ਵਿਚ ਬੱਚਿਆਂ ਲਈ ਏ. ਸੀ. ਦੀ ਸਹੂਲਤ ਵੀ ਹੋਵੇਗੀ | ਇਹ ਚੁਣੇ ਗਏ ਖਿਡਾਰੀ ਜਿੱਥੇ ਪੰਜਾਬ ਰਾਜ ਸਕੂਲ ਖੇਡਾਂ ਵਿਚ ਜ਼ਿਲ੍ਹਾ ਪੱਧਰ ਤੇ ਸਿੱਧੀ ਪ੍ਰਤੀਨਿਧਤਾ ਕਰਨਗੇ , ਉੱਥੇ ਹਾਕੀ ਇੰਡੀਆ ਵਲੋਂ ਕਰਵਾਈ ਜਾਂਦੀ ਅਕੈਡਮੀ ਚੈਂਪੀਅਨਸ਼ਿਪ ਵਿਚ ਵੀ ਕੌਮੀ ਪੱਧਰ 'ਤੇ ਖੇਡਣ ਦਾ ਵੀ ਮੌਕਾ ਮਿਲੇਗਾ | ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਅਤੇ ਮੁੱਖ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ, ਪਰਮਜੀਤ ਸਿੰਘ ਪੰਮਾ ਗਰੇਵਾਲ, ਸੁਰਿੰਦਰ ਸਿੰਘ ਛਿੰਦਾ ਚਾਹਲ, ਮਨਜਿੰਦਰ ਸਿੰਘ ਇਆਲੀ, ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰ. 26 ਤੋਂ 'ਆਪ' ਨੇਤਾ ਬਲਵਿੰਦਰ ਫ਼ੌਜੀ ਅਤੇ ਵਾਰਡ ਨੰ. 32 ਤੋਂ ਅਕਾਸ਼ ਅਕਾਲੀ ਦਲ ਵਿਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਦੇ ਲੋਕ 2027 ਵਿਚ ਮੁੜ ਤੋਂ ਭਗਵੰਤ ਸਿੰਘ ਮਾਨ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਉਣ ਲਈ ਹੋਏ ਉਤਾਵਲੇ-ਕਾਲੀ/ਦੀਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।