16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕਣਕ ਦੇ ਮੰਡੀਕਰਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੀ ਵਿਸ਼ੇਸ਼ ਇਕੱਤਰਤਾ

ਅਜੀਤ ਡੈਸਕ 03-04-2026
ਦੋਰਾਹਾ, 2 ਅਪ੍ਰੈਲ ਮਨਜੀਤ ਸਿੰਘ ਗਿੱਲ)-ਆਗਾਮੀ ਕਣਕ ਦੇ ਸ਼ੁਰੂ ਹੋਣ ਵਾਲੇ ਮੰਡੀਕਰਨ ਦੇ ਸੀਜ਼ਨ ਨੂੰ ਲੈ ਕੇ ਅੱਜ ਮਾਰਕੀਟ ਕਮੇਟੀ ਦਫ਼ਤਰ ਦੋਰਾਹਾ ਵਿਖੇ ਅਨਾਜ ਮੰਡੀ ਦੋਰਾਹਾ ਵਿੱਚ ਆੜ੍ਹਤ ਦਾ ਕੰਮ ਕਰਨ ਵਾਲੇ ਆੜ੍ਹਤੀਆ ਦੀ ਐਸੋਸੀਏਸ਼ਨ ਦੀ ਅਹਿਮ ਇਕੱਤਰਤਾ ਐਸੋਸੀਏਸ਼ਨ ਦੇ ਚੇਅਰਮੈਨ ਰਾਜਵੀਰ ਸਿੰਘ ਰੂਬਲ ਤੇ ਪ੍ਰਧਾਨ ਰਜਿੰਦਰ ਸਿੰਘ ਗੁਨੀ ਦੀ ਸਾਂਝੀ ਅਗਵਾਈ ਵਿੱਚ ਬੁਲਾਈ ਗਈ | ਜਿਸ ਵਿੱਚ ਕਣਕ ਦੇ ਮੰਡੀਕਰਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਖ਼ਾਸ ਕਰ ਬਾਰਦਾਨੇ ਅਤੇ ਲਿਫ਼ਟਿੰਗ ਆਦਿ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਇਲਾਵਾ ਆੜ੍ਹਤੀਆਂ ਦੀ ਮੁੱਖ ਮੰਗ ਕਮਿਸ਼ਨ ਵਿੱਚ ਵਾਧਾ ਕਰਨ ਅਤੇ ਈ. ਪੀ. ਐਫ ਨਾ ਕੱਟਣ ਦੀ ਮੰਗ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਕਰਕੇ ਢਾਈ ਪ੍ਰਤੀਸ਼ਤ ਦਾ ਬਣਦਾ ਹੱਕ ਦਿੱਤਾ ਜਾਵੇ | ਇਸ ਸਮੇਂ ਰਘਵੀਰ ਸਿੰਘ ਕਦੋਂ, ਹਰਿੰਦਰ ਸਿੰਘ ਬਰਮਾਲੀਪੁਰ, ਨਰਿੰਦਰਪਾਲ ਐਗਰਸ, ਮਨਜੀਤ ਸਿੰਘ ਰਾਣੋ, ਸੁਰਜੀਤ ਸਿੰਘ ਮੁੰਡੀ, ਸੁਸ਼ੀਲ ਮੋਹਿੰਦਰਾ, ਨਰਿੰਦਰ ਸੂਦ, ਜਰਨੈਲ ਸਿੰਘ ਕਦੋਂ, ਲਖਵੀਰ ਸਿੰਘ ਲੱਕੀ, ਸਾਧੂ ਸਿੰਘ ਬੇਗੋਵਾਲ, ਪ੍ਰੇਮ ਸਿੰਘ ਰਾਮਪੁਰ, ਸੁਨੀਲ ਦੱਤ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਜੈਪੂਰਾ, ਮੁਕੇਸ਼ ਕੁਮਾਰ, ਸੁਰਿੰਦਰ ਕੁਮਾਰ, ਪਵਨ ਕੁਮਾਰ, ਮੋਹਿੰਦਰ ਕੁਮਾਰ, ਸਤੀਸ਼ ਕੁਮਾਰ ਆਦਿ ਆੜ੍ਹਤੀ ਤੇ ਮੁਨੀਮ ਹਾਜ਼ਰ ਸਨ |
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਟਿੱਬਾ ਵਲੋਂ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।