17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭੱਠਿਆਂ 'ਤੇ ਪਿਆ ਜੰਗ ਦਾ ਅਸਰ, ਇੱਟਾਂ ਦੇ ਭਾਅ ਚੜ੍ਹੇ ਅਸਮਾਨੀ

ਅਜੀਤ ਡੈਸਕ 03-04-2026
ਮਰਜ਼ੀ ਨਾਲ ਵਸੂਲਿਆ ਜਾ ਰਿਹਾ ਪੈਸਾ, ਆਮ ਲੋਕਾਂ ਦੀ ਪਹੰੁਚ ਤੋਂ ਦੂਰ ਹੋਇਆ ਮਕਾਨ ਬਣਾਉਣਾ
ਰਾੜਾ ਸਾਹਿਬ, 2 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਈਰਾਨ-ਅਮਰੀਕਾ ਵਿੱਚ ਚੱਲ ਰਹੀ ਜੰਗ ਕਾਰਨ ਕੋਲੇ ਦੇ ਭਾਅ ਵਿੱਚ ਪਹਿਲਾਂ ਨਾਲੋਂ ਕਿਤੇ ਦੁੱਗਣਾ ਵਾਧਾ ਹੋ ਜਾਣ ਕਾਰਨ ਇੱਟਾਂ ਦੇ ਭੱਠਿਆਂ ਤੇ ਵੱਡਾ ਅਸਰ ਪਿਆ ਹੈ ਅਤੇ ਭੱਠਿਆਂ ਤੇ ਇੱਟਾਂ ਦਾ ਭਾਅ ਅਸਮਾਨੀ ਚੜ੍ਹ ਗਿਆ ਹੈ | ਜਿਸ ਕਾਰਨ ਮਕਾਨ ਬਣਾ ਰਹੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਕਾਨ ਬਣਾਉਣਾ ਉਨ੍ਹਾਂ ਦੀ ਪਹੰੁਚ ਤੋਂ ਦੂਰ ਜਾਪਦਾ ਹੈ, ਕਿਉਂਕਿ ਅੱਜ ਕੱਲ੍ਹ ਭੱਠਿਆਂ ਤੇ ਇੱਟ ਦਾ ਭਾਅ ਭੱਠੇ ਮਾਲਕਾਂ ਵੱਖੋ ਵੱਖਰਾ ਆਪਣੀ ਮਰਜ਼ੀ ਅਨੁਸਾਰ ਵਸੂਲਿਆ ਜਾ ਰਿਹਾ ਹੈ | ਜਦਕਿ ਮਕਾਨ ਬਣਾ ਰਹੇ ਲੋਕਾਂ ਨੂੰ ਮਜਬੂਰੀਵਸ ਮਹਿੰਗੇ ਭਾਅ ਦੀਆਂ ਇੱਟਾਂ ਖ਼ਰੀਦਣੀਆਂ ਪੈ ਰਹੀਆਂ ਅਤੇ ਉਹ ਬੇਵੱਸ ਨਜ਼ਰ ਆ ਰਹੇ ਹਨ | ਵੱਖ-ਵੱਖ ਭੱਠਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਲਾ ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਦੁੱਗਣੇ ਤਿਗਣੇ ਭਾਅ ਵਿੱਚ ਮਿਲ ਰਿਹਾ ਹੈ ਤੇ ਉਹ ਵੀ ਬਹੁਤ ਮੁਸ਼ਕਿਲ ਨਾਲ, ਜਿਸ ਕਰਕੇ ਉਨ੍ਹਾਂ ਨੂੰ ਇੱਟਾਂ ਦੇ ਭਾਅ ਵਿੱਚ ਵੀ ਵਾਧਾ ਕਰਨਾ ਪਿਆ ਹੈ | ਉਨ੍ਹਾਂ ਦੱਸਿਆ ਕਿ ਇੱਟ ਜਿੱਥੇ ਪਹਿਲਾਂ 6200 ਨੂੰ ਹਜਾਰ ਦਿੱਤੀ ਜਾ ਰਹੀ ਸੀ ਉੱਥੇ ਹੀ ਉਸਦਾ ਭਾਅ 7200 ਤੋਂ ਬਾਅਦ 8400 ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ, ਕਿਉਂਕਿ ਜੇਕਰ ਉਹ ਘੱਟ ਰੇਟ ਤੇ ਇੱਟ ਸੇਲ ਕਰਦੇ ਹਨ ਤਾਂ ਉਨ੍ਹਾਂ ਦੇ ਖਰਚੇ ਪੂਰੇ ਨਹੀ ਹੋ ਸਕਦੇ | ਜਿਸ ਕਰਕੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਹਨ |
ਪਿਛਲੀ ਖ਼ਬਰ ਮਲੌਦ ਬਲਾਕ ਸੰਮਤੀ ਚੋਣਾਂ ਨੇ 'ਆਪ'-ਕਾਂਗਰਸ ਮਿਲੀਭੁਗਤ ਦਾ ਕੀਤਾ ਪਰਦਾਫਾਸ਼- ਇੰਜੀ. ਬੋਪਾਰਾਏ ਅਗਲੀ ਖ਼ਬਰ ਚੇਅਰਮੈਨ ਜੱਗੀ ਦਿਓਲ ਗੁਰਮ ਵਲੋਂ ਖੇਤੀਬਾੜੀ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਸਹਾਇਤਾ ਰਾਸ਼ੀ ਭੇਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।