ਮਾਛੀਵਾੜਾ ਸਾਹਿਬ, 1 ਅਪ੍ਰੈਲ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦਾ ਸਾਲਾਨਾ ਸਨਮਾਨ ਸਮਾਗਮ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋ ਰੋਡ ਵਿਖੇ ਹੋਇਆ | ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਗੁਲਜ਼ਾਰ ਸਿੰਘ ਪੰਧੇਰ, ਗੁਰਸੇਵਕ ਸਿੰਘ ਢਿੱਲੋਂ, ਰਜਵੰਤ ਕੌਰ ਸੰਧੂ, ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ | ਗ਼ਜ਼ਲਗੋ ਨਿਰੰਜਨ ਸੂਖਮ ਦੀ ਮਾਤਾ ਦੇ ਅਕਾਲ ਚਲਾਣੇ ਤੇ ਸਭਾ ਵਲੋਂ ਸ਼ੋਕ ਮਤਾ ਪਾਇਆ ਗਿਆ | ਸਨਮਾਨਾਂ ਦੀ ਰਸਮ ਵਿਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਯਾਦਗਾਰੀ ਪੁਰਸਕਾਰ, ਬਾਬਾ ਦੇਵਾ ਸਿੰਘ ਦੀ ਯਾਦ ਵਿਚ ਸੁਖਬੀਰ ਸਿੰਘ ਮੋਹਾਲੀ ਦੇ ਸਮੂਹ ਪਰਿਵਾਰ ਵਲੋਂ ਲੇਖਕ ਅਜਮੇਰ ਸਿੱਧੂ ਨੂੰ ਦਿੱਤਾ ਗਿਆ | ਜਿਸ ਦਾ ਸਨਮਾਨ ਪੱਤਰ ਲੇਖਿਕਾ ਰਜਿੰਦਰ ਕੌਰ ਪੰਨੂ ਨੇ ਪੜਿਆ | ਸੂਬਾ ਸੁਰਿੰਦਰ ਕੌਰ ਖਰਲ ਯਾਦਗਾਰੀ ਪੁਰਸਕਾਰ, ਹਰਦੇਵ ਸਿੰਘ ਪੰਨੂ ਦੀ ਯਾਦ ਵਿਚ ਲੇਖਿਕਾ ਰਜਿੰਦਰ ਕੌਰ ਪੰਨੂ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਦੇ ਸਮੂਹ ਪਰਿਵਾਰ ਵਲੋਂ ਲੇਖਿਕਾ ਸੁਰਿੰਦਰ ਦੀਪ ਕੌਰ ਨੂੰ ਦਿੱਤਾ ਗਿਆ | ਜਿਸ ਦਾ ਸਨਮਾਨ ਪੱਤਰ ਜਗਵੀਰ ਸਿੰਘ ਵਿੱਕੀ ਨੇ ਪੜਿਆ | ਸੁਰਜੀਤ ਖੁਰਸ਼ੀਦੀ ਯਾਦਗਾਰੀ ਪੁਰਸਕਾਰ, ਬਾਪੂ ਗੁਰਦੇਵ ਸਿੰਘ ਮਾਤਾ ਗੁਰਦਿਆਲ ਕੌਰ ਦੀ ਯਾਦ ਵਿਚ, ਮਾਸਟਰ ਤੇਲੂ ਰਾਮ ਕੁਹਾੜਾ ਦੇ ਸਮੂਹ ਪਰਿਵਾਰ ਵਲੋਂ, ਲੇਖਕ ਰਘਬੀਰ ਸਿੰਘ ਭਰਤ ਨੂੰ ਦਿੱਤਾ ਗਿਆ | ਜਿਸ ਦਾ ਸਨਮਾਨ ਪੱਤਰ ਬਲਬੀਰ ਸਿੰਘ ਬੱਬੀ ਨੇ ਪੜਿਆ | ਇੰਦਰ ਸਿੰਘ ਚੱਕਰਵਰਤੀ ਯਾਦਗਾਰੀ ਪੁਰਸਕਾਰ, ਪਰਮਵੀਰ ਸਿੰਘ ਹੈਰੀ ਦੀ ਯਾਦ ਵਿਚ ਮਨਜੀਤ ਸਿੰਘ ਰਾਏ ਦੇ ਸਮੂਹ ਪਰਿਵਾਰ ਵਲੋਂ ਲੇਖਕ ਮਨਜੀਤ ਘਣਗਸ ਨੂੰ ਦਿੱਤਾ ਗਿਆ | ਜਿਸ ਦਾ ਸਨਮਾਨ ਪੱਤਰ ਦੀਪ ਦਿਲਬਰ ਨੇ ਪੜਿਆ | ਕਹਾਣੀਕਾਰ ਵਰਿਆਮ ਸਿੰਘ ਸੰਧੂ, ਗੁਲਜ਼ਾਰ ਸਿੰਘ ਪੰਧੇਰ, ਸੂਬਾ ਬਲਵਿੰਦਰ ਸਿੰਘ, ਸੁਰਿੰਦਰ ਰਾਮਪੁਰੀ, ਰਜਵੰਤ ਕੌਰ ਸੰਧੂ ਨੇ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਨਵੇਂ ਤੇ ਪੁਰਾਣੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਤਰ੍ਹਾਂ ਦੇ ਸਮਾਗਮ ਬਹੁ ਗਿਣਤੀ ਵਿਚ ਹੋਣੇ ਚਾਹੀਦੇ ਹਨ | ਸਮਾਗਮ ਵਿਚ ਡਾ. ਹਰਮਨਪ੍ਰੀਤ ਸਿੰਘ ਦੀ ਖੋਜ ਪੁਸਤਕ (ਪ੍ਰਵਾਸ ਚੇਤਨਾ) ਪੰਜਾਬੀ ਨਾਵਲ ਲੋਕ ਅਰਪਣ ਕੀਤੀ ਗਈ | ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ, ਜਿਸ ਦੀ ਪ੍ਰਧਾਨਗੀ ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਹਰਬੰਸ ਸਿੰਘ ਰਾਏ, ਸੋਮਨਾਥ ਸਿੰਘ ਭੱਟੀ, ਕਰਨੈਲ ਸਿੰਘ ਸਿਵੀਆ ਨੇ ਕੀਤੀ | ਹਾਜ਼ਰ ਸ਼ਾਇਰਾਂ ਵਿਚ ਜ਼ੋਰਾਵਰ ਸਿੰਘ ਪੰਛੀ, ਪੰਮੀ ਹਬੀਬ, ਬਲਵੰਤ ਸਿੰਘ ਵਿਰਕ, ਜਗਤਾਰ ਰਾਈਆਂ, ਹਰਬੰਸ ਸਿੰਘ ਸ਼ਾਨ ਬਗ਼ਲੀ, ਜੋਗੇ ਭੰਗਲ, ਕਵੀਸ਼ਰ ਜੋਗਾ ਸਿੰਘ ਭੰਗੂਰ, ਨੇਤਰ ਸਿੰਘ ਮੁੱਤੋਂ, ਦਲਵੀਰ ਸਿੰਘ ਕਲੇਰ, ਜੱਗਾ ਜਮਾਲਪੁਰੀ, ਕਸ਼ਮੀਰ ਸਿੰਘ, ਬਲਰਾਜ ਬਾਜਵਾ, ਜਸਵੀਰ ਕੌਰ ਜੱਸੀ, ਜਗਦੇਵ ਮਕਸੂਦੜਾ, ਦਰਸ਼ਨ ਸਿੰਘ ਭਾਗਪੁਰੀ, ਅਮਰਜੀਤ ਕੌਰ ਨੂਰੀ, ਸੰਪੂਰਨ ਸਿੰਘ ਸਨਮ, ਇੰਦਰਜੀਤ ਕੌਰ ਲੋਟੇ, ਨਛੱਤਰ ਸਿੰਘ, ਚਮਕੌਰ ਸਿੰਘ ਸੱਲਣ, ਮਨਜੀਤ ਸਿੰਘ ਰਾਗੀ, ਜਗਦੇਵ ਸਿੰਘ ਬਾਘਾ, ਮੇਜਰ ਸਿੰਘ ਤੱਖੀ, ਸਾਧੂ ਸਿੰਘ ਪੰਜੇਟਾ ਤੋਂ ਇਲਾਵਾ ਨਿਰਪਾਲ ਸਿੰਘ ਗਰਚਾ, ਗੁਰਮੀਤ ਕੌਰ, ਅਕਵੀਰ ਕੌਰ, ਬਲਜਿੰਦਰ ਕੌਰ, ਸੁਰਜੀਤ ਸਿੰਘ ਯੂ. ਕੇ., ਰਮਨਦੀਪ ਕੌਰ, ਕੁਲਦੀਪ ਸਿੰਘ, ਬਸੰਤ ਸਿੰਘ, ਵਰਿੰਦਰ ਸਿੰਘ ਆਦਿ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ | ਸਟੇਜ ਦੀ ਸੰਚਾਲਨਾ ਤਰਨ ਸਿੰਘ ਬੱਲ ਨੇ ਖ਼ੂਬਸੂਰਤ ਅੰਦਾਜ਼ ਵਿਚ ਨਿਭਾਈ | ਗੁਰਸੇਵਕ ਸਿੰਘ ਢਿੱਲੋਂ ਨੇ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ |