18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਮਲੌਦ ਬਲਾਕ ਸੰਮਤੀ ਦੀ ਚੇਅਰਮੈਨੀ ਤੇ ਉਪ-ਚੇਅਰਪਰਸਨ ਦੇ ਅਹੁਦੇ ਨੂੰ 'ਆਪ' ਤੇ ਕਾਂਗਰਸ ਦੇ ਗੱਠਜੋੜ ਨੇ ਚੋਣ ਪ੍ਰਕਿਰਿਆ ਨਾਲ ਚਾੜਿ੍ਹਆ ਨੇਪਰੇ

ਅਜੀਤ ਡੈਸਕ 02-04-2026
ਮਲੌਦ, 1 ਅਪ੍ਰੈਲ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਸੰਮਤੀ ਮਲੌਦ ਦੀ ਚੇਅਰਮੈਨੀ ਤੇ ਉਪ-ਚੇਅਰਮੈਨੀ ਲਈ ਚੱਲ ਕਸ਼-ਮਕਸ਼ ਅੱਜ ਚੌਥੀ ਵਾਰ ਹੋਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ 6, ਅਕਾਲੀ ਦਲ ਦੇ 6 ਅਤੇ ਆਮ ਆਦਮੀ ਪਾਰਟੀ ਦੇ 3 ਮੈਂਬਰਾਂ ਸਮੇਤ ਕੁੱਲ 15 ਮੈਂਬਰ ਹਾਜ਼ਰ ਹੋਏ | ਚੋਣ ਪ੍ਰਕਿਰਿਆ ਦੌਰਾਨ ਐਸ. ਡੀ. ਐਮ ਪਾਇਲ ਪ੍ਰੀਤ ਇੰਦਰ ਸਿੰਘ, ਐਸ. ਪੀ (ਡੀ) ਪਵਨਜੀਤ ਚੌਧਰੀ, ਡੀ. ਐਸ. ਪੀ ਜਸਵਿੰਦਰ ਸਿੰਘ ਖੈਹਿਰਾ, ਐਸ.ਐਚ. ਓ ਚਰਨਜੀਤ ਸਿੰਘ ਮਲੌਦ, ਐਸ. ਐਚ. ਓ. ਤਰਵਿੰਦਰ ਕੁਮਾਰ ਬੇਦੀ ਪਾਇਲ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ, ਪੂਰੀ ਸ਼ਾਂਤਮਈ ਮਾਹੌਲ ਵਿਚ ਚੋਣ ਪ੍ਰਕਿਰਿਆ ਹੋਈ | ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਪਤਾ ਲੱਗਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਲੋਂ 6-6 ਉਮੀਦਵਾਰ ਹੋਣ ਦੇ ਨਾਤੇ ਕਾਂਗਰਸ ਦਾ 'ਆਪ' ਨਾਲ ਸਮਝੌਤਾ ਹੋਇਆ | ਮਲਕੀਤ ਸਿੰਘ ਗੋਗਾ ਨੂੰ ਕਾਂਗਰਸ ਵਲੋਂ ਚੇਅਰਮੈਨ ਬਣਾਇਆ ਗਿਆ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਉਪ-ਚੇਅਰਪਰਸਨ ਤਰਨਜੀਤ ਕੌਰ ਪਤਨੀ ਸੁਖਦੇਵ ਸਿੰਘ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ | ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੇਅਰਮੈਨ ਲਈ ਜਸਵੀਰ ਸਿੰਘ ਨੂੰ ਉਮੀਦਵਾਰ ਬਣਾਇਆ, ਜਿਸ ਨੂੰ 6 ਵੋਟ ਮਿਲੇ ਅਤੇ ਕਾਂਗਰਸ ਵਲੋਂ ਚੇਅਰਮੈਨ ਲਈ ਖੜ੍ਹੇ ਕੀਤੇ ਗਏ ਉਮੀਦਵਾਰ ਨਿਰਮਲ ਸਿੰਘ ਨੂੰ 8 ਵੋਟ ਪ੍ਰਾਪਤ ਹੋਏ | ਕਿਉਂਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਇੱਕ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਬੇਰਕਲਾਂ ਨੇ ਕਿਸੇ ਦੇ ਵੀ ਹੱਕ 'ਚ ਵੋਟ ਨਹੀਂ ਪਾਈ | ਉਪ-ਚੇਅਰਪਰਸਨ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਦੀ ਤਰਨਜੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ 3 ਤੇ ਕਾਂਗਰਸ ਦੇ 6 ਮੈਂਬਰਾਂ ਸਮੇਤ 9 ਮੈਂਬਰਾਂ ਨੇ ਵੋਟ ਪਾਈ ਅਤੇ ਅਕਾਲੀ ਦਲ ਦੀ ਮਨਜਿੰਦਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਵੋਟ ਪਾਈ | ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਦੋ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਚੇਅਰਮੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਵਿਚ ਉਹ ਪੱਕੇ ਤੌਰ 'ਤੇ ਹੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ | ਜਦੋਂ ਚੋਣ ਪ੍ਰਕਿਰਿਆ ਸਮਾਪਤ ਹੋ ਗਈ ਆਖਿਰ ਵਿਚ ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਹੁੰਚੇ | ਉਸ ਤੋਂ ਬਾਅਦ ਥੋੜਾ ਸਮਾਂ ਬਾਅਦ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਆਪਣੇ ਬੰਦਿਆਂ ਨੂੰ ਲੈ ਕੇ ਚੋਣ ਪ੍ਰਕਿਰਿਆ ਵਾਲੀ ਜਗ੍ਹਾ 'ਤੇ ਪਹੁੰਚ ਜਾਂਦੇ ਹਨ | ਸਭ ਤੋਂ ਪਹਿਲਾਂ ਉਹ ਅੰਦਰ ਜਾ ਕੇ ਨਵੇਂ ਬਣੇ ਚੇਅਰਮੈਨ ਮਲਕੀਤ ਸਿੰਘ ਗੋਗਾ ਅਤੇ ਉਪ ਚੇਅਰਪਰਸਨ ਦਾ ਮੂੰਹ ਮਿੱਠਾ ਕਰਵਾਇਆ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਆਪਣੀ ਨਾਅਰੇਬਾਜ਼ੀ ਕਰਕੇ ਉੱਥੋਂ ਚਲੇ ਗਏ | ਅਕਾਲੀ ਦਲ ਵਾਲਿਆਂ ਨੇ ਦੋਸ ਲਗਾਇਆ ਕਿ ਇਸ ਚੋਣ ਨੇ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਕੁੱਝ ਦਿਨ ਪਹਿਲਾਂ ਜੋ ਲੋਕਾਂ ਨੂੰ ਆਪਸ ਵਿਚ ਹੀ ਲੜਾਉਣ ਦਾ ਪਾਇਲ ਦਾਣਾ ਮੰਡੀ ਵਿਚ ਕਾਂਗਰਸ ਅਤੇ 'ਆਪ' ਵਾਲਿਆਂ ਨੇ ਡਰਾਮਾ ਕੀਤਾ ਸੀ, ਜਿਸ ਦੀ ਪੋਲ ਹੁਣ ਸਪਸ਼ਟ ਖੁੱਲ ਕੇ ਸਾਹਮਣੇ ਆ ਗਈ | ਭਾਵੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਉਸ ਨੇ ਇਹ ਚੋਣ ਵਿਕਾਸ-ਕਾਰਜਾਂ ਨੂੰ ਲੈ ਕੇ ਪੂਰੀ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਵਾਈ ਹੈ | ਕਿਉਂਕਿ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕਿਸੇ ਵੀ ਚੋਣ ਵਿਚ ਕਦੇ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ | ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਉਕਤ ਚੋਣ ਪ੍ਰਕਿਰਿਆ ਨੇਪਰੇ ਚੜ੍ਹਨ 'ਤੇ ਸੁੱਖ ਦਾ ਸਾਹ ਲਿਆ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮਲੌਦ ਬਲਾਕ ਸੰਮਤੀ ਵਿੱਚ ਹੋਏ ਗੱਠਜੋੜ ਨਾਲ ਬਿੱਲੀ ਥੈਲਿਓਾ ਬਾਹਰ- ਜਥੇਦਾਰ ਧਮੋਟ ਅਗਲੀ ਖ਼ਬਰ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।