18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਖਾਟੂ ਸ਼ਿਆਮ ਮੰਦਰ ਕੁਹਾੜਾ ਵਿਖੇ ਏਕਾਦਸ਼ੀ ਤੇ ਸੰਕੀਰਤਨ ਸਮਾਗਮ

ਅਜੀਤ ਡੈਸਕ 02-04-2026
ਕੁਹਾੜਾ, 1 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਕੁਹਾੜਾ ਚੌਕ ਨੇੜੇ ਨਵੇਂ ਬਣੇ ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਿਰ ਵਿਖੇ ਇਕਾਦਸ਼ੀ 'ਤੇ ਵਿਸ਼ਾਲ ਸ਼ਿਆਮ ਸੰਕੀਰਤਨ ਦਾ ਆਯੋਜਨ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲ. ਆਰ. ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਜਿਸ ਵਿਚ ਅੰਮਿ੍ਤਸਰ ਦੇ ਯਦੁਵੰਸ਼ੀ ਬ੍ਰਦਰਜ਼ ਅਤੇ ਆਸਟ੍ਰੇਲੀਆ ਦੇ ਦੇਵ ਚੰਚਲ ਵਲੋਂ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ ਗਿਆ | ਆਚਾਰੀਆ ਦੀਪਕ ਪਾਂਡੇ, ਪੰਡਿਤ ਰਾਜ ਤਿਵਾੜੀ, ਪੰਡਿਤ ਕਰਨ ਉਪਾਧਿਆਇ ਅਤੇ ਪੰਡਿਤ ਕੇਸ਼ਵ ਉਪਾਧਿਆਇ ਨੇ ਮੰਤਰਾਂ ਦੇ ਜਾਪ ਨਾਲ ਸ਼ਿਆਮ ਬਾਬਾ ਦੀ ਪੂਜਾ ਕੀਤੀ | ਯਜਮਾਨ ਟਰੱਸਟ ਦੇ ਸਾਰੇ ਮੈਂਬਰਾਂ ਨੇ ਬਾਬਾ ਸ਼ਿਆਮ ਦੀ ਪੂਜਾ ਕਰ ਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ | ਬਾਬਾ ਦਾ ਅਲੌਕਿਕ ਸ਼ਿੰਗਾਰ ਸੰਦੀਪ ਅਗਰਵਾਲ, ਚੰਦਨ ਭਾਵ ਦੂਬੇ ਅਤੇ ਵਿਸ਼ਾਲ ਕੁਮਾਰ ਪਰਿਵਾਰ ਦੁਆਰਾ ਕੀਤਾ ਗਿਆ | ਇਸ ਮੌਕੇ ਨਰ ਸੇਵਾ ਨਾਰਾਇਣ ਸੇਵਾ ਤਹਿਤ ਮੰਦਿਰ ਵਿਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਚੈੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਮਾਹਿਰ ਡਾਕਟਰਾਂ ਦੁਆਰਾ 1100 ਯੂਨਿਟ ਖੂਨ ਅਤੇ 450 ਮਰੀਜ਼ਾਂ ਦਾ ਮੈਡੀਕਲ ਚੈੈੱਕਅਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਟਰੱਸਟ ਦੁਆਰਾ ਮੰਦਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਭੰਡਾਰਾ ਵੀ ਲਗਾਇਆ ਗਿਆ | ਇਸ ਮੌਕੇ ਵਿਜੇ ਗੋਇਲ, ਸੁਨੀਲ ਗੋਇਲ, ਸੁਨੀਲ ਕੁਮਾਰ, ਚੰਦਰੇਸ਼ ਭਾਰਦਵਾਜ, ਅਤੁਲ ਵਾਲੀਆ, ਸਤੀਸ਼ ਮਿੱਤਲ, ਕੇ. ਕੇ. ਗਰਗ, ਐੱਚ. ਐਨ. ਸਿੰਗਲ, ਨਵੀਨ ਬਹਿਲ, ਬੀ. ਕੇ. ਸ਼ਰਮਾ, ਸੁਦਰਸ਼ਨ ਸ਼ਰਮਾ, ਨਿਪਮ ਬਾਂਸਲ, ਅਭਿਨਵ ਸਹਿਗਲ, ਸੰਜੇ ਅਗਰਵਾਲ, ਅਭਿਸ਼ੇਕ ਗੁਪਤਾ, ਵਿਨੋਦ ਗੋਇਲ, ਨਰੇਸ਼ ਅਗਰਵਾਲ, ਜਤਿੰਦਰ ਭਾਟੀਆ, ਦੀਪਕ ਮਿੱਤਲ, ਬਲਰਾਜ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ 156 ਬੋਤਲਾਂ ਸਮੇਤ 2 ਕਾਬੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।