ਰਾੜਾ ਸਾਹਿਬ, 1 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਜਸਵੀਰ ਸਿੰਘ ਅਸ਼ਕਰੀਪੁਰ ਦੀ ਪ੍ਰਧਾਨਗੀ ਹੇਠ ਪਿੰਡ ਘੁਡਾਣੀ ਕਲਾਂ ਦੇ ਵਿਖੇ ਹੋਈ | ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਅਪ੍ਰੈਲ 2026 ਨੂੰ ਡੀ. ਸੀ. ਦਫ਼ਤਰਾਂ ਅੱਗੇ ਧਰਨੇ ਦੇਣ ਦੀ ਰੂਪ ਰੇਖਾ ਉਲੀਕੀ ਗਈ | ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ, ਬੀਜ ਬਿੱਲ, ਮਨਰੇਗਾ ਖ਼ਤਮ ਕਰਨਾ ਲੇਬਰ ਕੋਰਟ ਤੇ ਕਰਮੁਕਤ ਸਮਝੌਤੇ ਰੱਦ ਕਰਵਾਉਣ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਆਵਜ਼ਾ ਦੇਣ ਲਈ ਧਰਨਾ ਦਿੱਤਾ ਜਾ ਰਿਹਾ ਹੈ | ਮੀਟਿੰਗ ਵਿੱਚ ਇੱਕ ਹੋਰ ਮਤੇ ਰਾਹੀਂ ਲੇਬਰ ਕੋਰਟ ਦੇ ਲਾਗੂ ਕਰਨ ਦੇ ਵਿਰੋਧ ਵਿੱਚ ਮਜ਼ਦੂਰਾਂ ਵੱਲੋਂ ਅੱਜ ਕਾਲੇ ਦਿਨ ਮਨਾਉਣ ਦੀ ਹਮਾਇਤ ਕੀਤੀ, ਮੀਟਿੰਗ ਵਿੱਚ ਗੜਿਆਂ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਵੀ ਕੀਤੀ ਗਈ, ਜਦਕਿ ਡਾਈ ਖਾਦ ਦੀਆਂ ਪ੍ਰਤੀ ਬੈਗ 300 ਰੁਪਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਕਮਲਜੀਤ ਸਿੰਘ ਗਿੱਦੜੀ, ਪਰਮਵੀਰ ਸਿੰਘ ਘਲੋਟੀ, ਨਿਰਪ੍ਰੀਤ ਸਿੰਘ ਰੋਲ, ਦਲਜੀਤ ਸਿੰਘ ਬਿੱਟੂ, ਨਿਰਮਲ ਸਿੰਘ, ਸਰਜੀਤ ਸਿੰਘ, ਬਲਦੇਵ ਸਿੰਘ ਆਦਿ ਸਨ |