13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਤੇ ਕੌਂਸਲਰ ਦੀਪਕ ਗੋਇਲ ਨੇ ਖ਼ੁਦ ਨਿਗਰਾਨੀ ਹੇਠ ਬਣਵਾਏ ਸਿਹਤ ਬੀਮਾ ਯੋਜਨਾ ਕਾਰਡ

ਬੜੈਚ ਕੈਫੇ ਰਾਹੀਂ ਵਾਰਡ ਵਾਸੀਆਂ ਦੇ ਸਿਹਤ ਬੀਮਾ ਯੋਜਨਾ ਕਾਰਡ ਬਣਵਾਉਂਦੇ ਹੋਏ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ | ਤਸਵੀਰਾਂ: ਸਹਾਰਨ ਮਾਜਰਾ <br/> 09-03-2026
ਮਲੌਦ, 8 ਮਾਰਚ (ਸਹਾਰਨ ਮਾਜਰਾ)- ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਅਤੇ ਆਪ ਦੇ ਸੀਨੀਅਰ ਮਹਿਲਾ ਨੇਤਾ ਸੋਨੀਆ ਗੋਇਲ ਅਤੇ ਉਨ੍ਹਾਂ ਦੇ ਸਪੁੱਤਰ ਕੌਂਸਲਰ ਦੀਪਕ ਗੋਇਲ ਵਲੋਂ ਖ਼ੁਦ ਨਿੱਜੀ ਨਿਗਰਾਨੀ ਹੇਠ ਨਗਰ ਪੰਚਾਇਤ ਮਲੌਦ ਅਧੀਨ ਆਉਂਦੇ ਵਾਰਡ ਨੰਬਰ 3, 6, ਸੇਖੇ ਵਾਲਾ ਦਰਵਾਜ਼ਾ ਅਤੇ ਪਿੰਡ ਰੋੜੀਆਂ ਦੇ ਵੱਖ ਵੱਖ ਕੈਂਪ ਲਗਾ ਕੇ ਵਾਰਡ ਵਾਸੀਆਂ ਨੂੰ ਵੱਡੀ ਸਿਹਤ ਸਹੂਲਤ ਦੇਣ ਲਈ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਏ ਗਏ | ਕੈਂਪ ਦੌਰਾਨ ਗੁਰਬਖਸ਼ੀਸ਼ ਸਿੰਘ ਬੜੈਚ ਕੈਫੇ ਵਲੋਂ ਬਹੁਤ ਬਾਖ਼ੂਬੀ ਨਾਲ ਫ਼ਾਰਮ ਭਰਨ ਦੀ ਕਾਰਵਾਈ ਕੀਤੀ ਗਈ | ਪ੍ਰਧਾਨ ਸੋਨੀਆ ਗੋਇਲ ਵਲੋਂ ਬੇਹੱਦ ਨਿੱਜੀ ਦਿਲਚਸਪੀ ਰੱਖਦਿਆਂ ਵਾਰਡਾਂ ਦੇ ਹਰੇਕ ਘਰ ਵਿੱਚ ਖ਼ੁਦ ਜਾ ਕੇ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਅੰਤਾਂ ਦੇ ਮਹਿੰਗਾਈ ਭਰੇ ਦੌਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਆਰਥਿਕ ਪੱਖੋਂ ਬਹੁਤ ਹੀ ਰਾਹਤ ਭਰਿਆ ਕਾਰਜ ਕੀਤਾ ਗਿਆ ਹੈ ਕਿ ਬਿਨ੍ਹਾਂ ਕਿਸੇ ਵਿਤਕਰੇ ਦੇ ਹਰੇਕ ਹਰੇਕ ਵਿਅਕਤੀ ਲਈ 10 ਲੱਖ ਰੁਪਏ ਤੱਕ ਦੀ ਇੱਕ ਤਰ੍ਹਾਂ ਨਾਲ ਵਿੱਤੀ ਸਹਾਇਤਾ ਦੇਣ ਦਾ ਯਤਨ ਕੀਤਾ ਗਿਆ ਹੈ | ਜਿਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ 24 ਘੰਟੇ ਤਾਂਘ ਹੈ ਕਿ ਕੋਈ ਵੀ ਘਰ ਇਸ ਸੁਵਿਧਾ ਤੋਂ ਵਾਂਝਾ ਨਾ ਰਹਿ ਸਕੇ | ਇਸ ਲਈ ਉਨ੍ਹਾਂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਖ਼ੁਦ ਸਾਰੇ ਵਾਰਡਾਂ ਵਿਚ ਕੈਂਪ ਲਗਾ ਕੇ ਸਿਹਤ ਬੀਮਾ ਯੋਜਨਾ ਕਾਰਡ ਬਣਵਾਏ ਜਾ ਰਹੇ ਹਨ | ਜਿਸ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪ੍ਰਧਾਨ ਸੋਨੀਆ ਗੋਇਲ ਅਤੇ ਦੀਪਕ ਗੋਇਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਜਿਹੜੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ | ਉਨ੍ਹਾਂ ਨੂੰ ਪੂਰਿਆਂ ਕਰਨ ਤੋਂ ਇਲਾਵਾ ਹੋਰ ਵੀ ਲੋੜਾਂ ਨੂੰ ਖ਼ੁਦ ਹੀ ਪੂਰਾ ਕਰਨ ਲਈ ਸੁਹਿਰਦਤਾ ਨਾਲ ਰੋਲ ਨਿਭਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਨੂੰ ਦਿੱਤੀ ਜਾ ਰਹੀ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਸਹੂਲਤ ਬਹੁਤ ਵੱਡੀ ਰਾਸ਼ੀ ਦਾ ਲਾਭ ਦਿੱਤਾ ਜਾ ਰਿਹਾ ਹੈ ਜਿਹੜਾ ਪਹਿਲੀਆਂ ਕਿਸੇ ਵੀ ਸਰਕਾਰਾਂ ਵਲੋਂ ਸੋਚਿਆ ਵੀ ਨਹੀਂ ਗਿਆ ਸੀ | ਇਸ ਸਹੂਲਤ ਨਾਲ ਮਰੀਜ਼ ਸਿਹਤ ਕਾਰਡ ਵਿਖਾ ਕੇ ਆਪਣੀ ਬਿਮਾਰੀ ਦਾ ਇਲਾਜ਼ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਕਰਵਾ ਸਕਦੇ ਹਨ | ਕੋਈ ਕਾਗ਼ਜ਼ੀ ਕਾਰਵਾਈ 'ਚ ਉਲਝਣਾ ਨਹੀਂ ਪਏਗਾ | ਇਹ ਸਹੂਲਤ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚੋਂ ਵੀ ਮਿਲੇਗੀ ਅਤੇ ਸਰਕਾਰੀ ਕਰਮਚਾਰੀ, ਆਂਗਣਵਾੜੀ, ਆਸ਼ਾ ਵਰਕਰ ਵੀ 100 ਪ੍ਰਤੀਸ਼ਤ ਲਾਭ ਉਠਾ ਸਕਣਗੇ | ਉਨ੍ਹਾਂ ਦੱਸਿਆ ਕਿ ਮਲੌਦ ਦੇ ਸਾਰੇ ਵਾਰਡਾਂ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਬਣਾਏ ਜਾ ਰਹੇ ਹਨ | ਕਾਰਡ ਬਣਵਾਉਣ ਲਈ ਲਗਾਏ ਜਾ ਰਹੇ ਕੈਂਪਾਂ ਵਿਚ ਆਪਣਾ ਅਧਾਰ ਕਾਰਡ, ਵੋਟ ਕਾਰਡ ਅਤੇ ਆਪਣਾ ਫ਼ੋਨ ਜ਼ਰੂਰ ਨਾਲ ਲੈ ਕੇ ਆਇਆ ਜਾਵੇ | ਹਰੇਕ ਪਰਿਵਾਰ ਨੂੰ ਪਹਿਲ ਦੇ ਆਧਾਰ ਤੇ ਸਹੂਲਤ ਦਾ ਲਾਭ ਲੈਣਾ ਚਾਹੀਦਾ ਹਨ |
ਪਿਛਲੀ ਖ਼ਬਰ ਜਥੇ. ਖੱਟੜਾ ਨੇ ਗੁਰਦੁਆਰਾ ਸਾਹਿਬ ਬੀਪੁਰ ਤੇ ਉੱਚਾ ਭਾਦਲਾ ਦੀਆਂ ਕਮੇਟੀਆਂ ਨੂੰ 25-25 ਹਜ਼ਾਰ ਦੇ ਚੈੱਕ ਕੀਤੇ ਭੇਟ ਅਗਲੀ ਖ਼ਬਰ ਡਾ. ਜਸਪ੍ਰੀਤ ਸਿੰਘ ਬੀਜਾ ਦੀ ਹਲਕਾ ਪਾਇਲ 'ਚ ਸਰਗਰਮੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।