12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੁਆਂਢੀ ਨੂੰ ਗੋਲੀਆਂ ਚਲਾ ਕੇ ਜ਼ਖਮੀ ਕਰਨ ਵਾਲੇ ਕਥਿਤ ਦੋਸ਼ੀ ਪੁਲਿਸ ਵਲੋਂ ਕਾਬੂ

ਅਜੀਤ ਡੈਸਕ 09-03-2026
ਪਾਇਲ, 8 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)-ਐਸ. ਪੀ. ਡੀ. ਖੰਨਾ ਪਵਨਜੀਤ ਅਤੇ ਡੀ. ਐਸ. ਪੀ. ਪਾਇਲ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਬੀਤੇ ਦਿਨ ਜੋ ਪਾਇਲ ਵਿਖੇ ਗੁਆਂਢੀ ਵੱਲੋ ਗੋਲੀਆਂ ਚਲਾ ਕੇ ਸਤਨਾਮ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਾਇਲ ਨੂੰ ਜ਼ਖਮੀ ਕਰ ਦਿੱਤਾ ਸੀ ਜੋ ਇਸ ਸਮੇਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ | ਥਾਣਾ ਪਾਇਲ ਵਿਖੇ ਸਤਨਾਮ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਤੇ ਥਾਣਾ ਪਾਇਲ ਵਿਖੇ ਮੁਕੱਦਮਾ ਨੰਬਰ 52 ਅ/ਧ 109, 351 (2) ਬੀ. ਐਨ. ਐਸ 25-54-59 ਆਰਮਜ਼ ਐਕਟ ਦਰਜ ਕਰ ਲਿਆ ਗਿਆ ਸੀ ਤੇ ਕੇ ਕਥਿਤ ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾਈਆਂ ਸਨ | ਜਿਸ ਤੇ ਕਾਰਵਾਈਆਂ ਕਰਦਿਆਂ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨਾਜ਼ਰ ਸਿੰਘ ਵਾਸੀ ਪਾਇਲ, ਸੁਖਵੀਰ ਸਿੰਘ ਵਾਸੀ ਪਾਇਲ, ਗੁਰਪ੍ਰੀਤ ਸਿੰਘ ਵਾਸੀ ਮਾਜਰੀ ਥਾਣਾ ਡੇਹਲੋ ਤੇ ਮਨਪ੍ਰੀਤ ਸਿੰਘ ਵਾਸੀ ਡੇਹਲੋ ਨੂੰ 3 ਘੰਟੇ ਦੇ ਅੰਦਰ ਅੰਦਰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਇਕ ਲਾਇਸੰਸੀ ਰਿਵਾਲਵਰ, 1 ਮੈਗਜ਼ੀਨ, 5 ਜਿੰਦਾ ਰੌਦ, 5 ਖਾਲੀ ਖੋਲ, 32 ਬੋਰ ਬਰਾਮਦ ਕੀਤੇ ਹਨ | ਡੀ. ਐਸ. ਪੀ ਮੋਹਿਤ ਕੁਮਾਰ ਸਿੰਗਲਾ, ਡੀ. ਐਸ. ਪੀ ਪਾਇਲ ਜਸਬਿੰਦਰ ਸਿੰਘ ਖਹਿਰਾ, ਡੀ. ਐਸ. ਪੀ ਪਿਰਤਪਾਲ ਸਿੰਘ ਖਹਿਰਾ, ਸੀ. ਆਈ. ਏ ਇੰਚਾਰਜ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖੰਨਾ, ਇੰਸਪੈਕਟਰ ਅਕਾਸ਼ ਦੱਤ ਦੋਰਾਹਾ, ਥਾਣਾ ਮੁਖੀ ਪਾਇਲ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਸੁਖਵੀਰ ਸਿੰਘ ਉਰਫ ਬੱਬੂ ਆਪਣੇ ਬਚਾ ਲਈ ਆਪਣੇ ਸਹੁਰਾ ਪਿੰਡ ਮਾਜਰੀ ਥਾਣਾ ਡੇਹਲੋ ਚਲਿਆ ਗਿਆ, ਜਿੱਥੇ ਉਸਦੇ ਸਾਲੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਉਸਨੂੰ ਛਪਾਉਣ ਲਈ ਪਨਾਹ ਦਿੱਤੀ ਜਿਸ ਕਰਕੇ ਉਨ੍ਹਾਂ ਨੂੰ ਮੁਕੱਦਮੇ ਵਿਚ ਸ਼ਾਮਿਲ ਕੀਤਾ ਗਿਆ ਹੈ |
ਪਿਛਲੀ ਖ਼ਬਰ ਸਾਲਾਨਾ ਭੰਡਾਰਾ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮ ਵਰਗ ਲਈ ਖੋਖਲਾ ਸਾਬਤ ਹੋਇਆ- ਖੱਟੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।