15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਾਲਵਿੰਦਰ ਸਿੰਘ ਲਾਡੀ ਪੱਲਾ ਨੂੰ ਵੱਖ- ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਅਜੀਤ ਡੈਸਕ 06-03-2026
ਮਲੌਦ, 5 ਮਾਰਚ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਵਰਕਰ ਮਾਲਵਿੰਦਰ ਸਿੰਘ ਲਾਡੀ ਪੱਲਾ ਨਮਿਤ ਅੱਜ ਗੁਰਦੁਆਰਾ ਸਾਹਿਬ ਪਿੰਡ ਪੱਲਾ ਵਿਚ ਅੰਤਿਮ ਅਰਦਾਸ ਹੋਈ | ਇਸ ਸਮੇਂ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਏ | ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਲਾਡੀ ਪੱਲਾ ਦੀ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਅਜਿਹਾ ਹੀਰਾ ਸਾਡੇ ਤੋਂ ਰੁਖ਼ਸਤ ਹੋ ਗਿਆ, ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਹਰ ਚੰਗੇ ਮਾੜੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ |
ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ ਤੇ ਜਥੇ: ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਲਾਡੀ ਪੱਲਾ ਜਿੱਥੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ | ਉਥੇ ਉਹ ਪਾਰਟੀ ਅਤੇ ਪਰਿਵਾਰਕ ਕੰਮਾਂ ਪ੍ਰਤੀ ਸਖ਼ਤ ਮਿਹਨਤੀ ਅਤੇ ਸਿਰੜੀ ਸਨ | ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੇ ਡਾ. ਸੁਖਵਿੰਦਰ ਸਿੰਘ ਅÏਜਲਾ ਨੇ ਕਿਹਾ ਕਿ ਮਾਲਵਿੰਦਰ ਸਿੰਘ ਲਾਡੀ ਪੱਲਾ ਇੱਕ ਮਿਲਣਸਾਰ ਇਨਸਾਨ ਸਨ | ਜਿਸ ਕਾਰਨ ਉਨ੍ਹਾਂ ਦੇ ਸਦੀਵੀ ਵਿਛੋੜੇ ਦਾ ਹਰ ਇਕ ਨੂੰ ਗਹਿਰਾ ਸਦਮਾ ਲੱਗਾ | ਇਸ ਸਮੇਂ ਆਮ ਆਦਮੀ ਪਾਰਟੀ ਦੇ ਡਾ: ਜਸਪ੍ਰੀਤ ਸਿੰਘ ਬੀਜਾ ਚੇਅਰਮੈਨ, ਗੁਰਜੀਤ ਸਿੰਘ ਪੰਧੇਰ ਖੇੜੀ, ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ, ਅਕਾਲੀ ਆਗੂ ਮੇਜਰ ਸਿੰਘ ਪੱਲਾ, ਸਰਪੰਚ ਕਰਮ ਸਿੰਘ ਪੱਲ੍ਹਾ, ਸਰਪੰਚ ਹਰਵਿੰਦਰ ਸਿੰਘ ਚੀਮਾ, ਰਾਮਾ ਸੱਚਦੇਵਾ ਪਾਇਲ, ਠੇਕੇਦਾਰ ਹਰਮਿੰਦਰ ਸਿੰਘ ਜਰਗ, ਰਘਵੀਰ ਸਿੰਘ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਅਤੇ ਸਨਮਾਨ ਯੋਗ ਸਖਸੀਅਤਾ ਨੇ ਵਿਛੜੇ ਆਗੂ ਨੂੰ ਸਰਧਾ ਅਤੇ ਸਤਿਕਾਰ ਭੇਟ ਕੀਤਾ | ਮਿ੍ਤਕ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇਕ ਬੇਟਾ ਛੱਡ ਗਏ | ਬੇਟੇ ਨੂੰ ਗੁਰੂ ਘਰ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਦਸਤਾਰ ਭੇਟ ਕੀਤੀ ਅਤੇ ਪਿਤਾ ਦੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਸਮਰੱਥ ਹੋਣ ਲਈ ਅਰਦਾਸ ਕੀਤੀ |
ਪਿਛਲੀ ਖ਼ਬਰ ਵਿਦਿਆਰਥਣਾਂ ਨੇ ਸਵਦੇਸ਼ੀ ਮੇਲੇ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਕਾਂਗਰਸ ਪਾਰਟੀ ਦਾ ਨਵਾਂ ਫ਼ਾਰਮੂਲਾ, ਬਿਨਾਂ ਸ਼ਰਤ ਵਿਕਾਸ ਲਈ ਤਿਆਰ- ਤਿਵਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।