15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹਿਊਮਨ ਪੈਪੀਲੋਮਾ ਵਾਇਰਸ (ਐਚ. ਆਈ. ਵੀ.) ਵੈਕਸੀਨ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 06-03-2026
ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਸੀ. ਐੱਚ. ਸੀ ਮਾਨੂੰਪੁਰ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉ ਲਈ ਐੱਚ. ਪੀ. ਵੀ. ਵੈਕਸੀਨੇਸ਼ਨ ਕੀਤੀ ਜਾਵੇਗੀ | ਇਹ ਵੈਕਸੀਨ ਉਨ੍ਹਾਂ ਕੁੜੀਆਂ ਨੂੰ ਕੀਤੀ ਜਾਵੇਗੀ ਜੋ 14ਵਾਂ ਜਨਮ ਮਨਾ ਚੁੱਕੀਆਂ ਹਨ ਅਤੇ 15 ਵਾਂ ਜਨਮ ਦਿਨ ਅਜੇ ਨਹੀਂ ਮਨਾਇਆ ਹੈ | ਇਸ ਵੈਕਸੀਨ ਦੀ 0.5 ਮਿ.ਲੀ ਦੀ ਇੱਕ ਖੱਬੀ ਬਾਂਹ ਵਿੱਚ ਮਾਸਪੇਸ਼ੀ ਵਿੱਚ ਲਗਾਈ ਜਾਵੇਗੀ | ਇਹ ਵੈਕਸੀਨੇਸ਼ਨ ਰੋਜ਼ਾਨਾ ਅਗਲੇ 90 ਦਿਨਾਂ ਤੱਕ ਸੀ. ਐੱਚ. ਸੀ. ਮਾਨੂੰਪੁਰ ਵਿਖੇ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਕੀਮਤੀ ਟੀਕਾ ਹੈ ਜੋ ਕੇ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਟੀਕਾ ਖਾਲੀ ਪੇਟ ਨਹੀਂ ਲਗਵਾਉਣਾ ਚਾਹੀਦਾ, ਇਸ ਲਈ ਕੁੜੀਆਂ ਨੂੰ ਪਹਿਲਾਂ ਢੰਗ ਨਾਲ ਨਾਸ਼ਤਾ ਜਾਂ ਖਾਣਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ | ਟੀਕਾ ਲਗਵਾਉਣ ਵਾਲੀਆਂ ਕੁੜੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ 'ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਕਿਸ਼ੋਰ ਕੁੜੀਆਂ ਨੂੰ ਹਿਊਮਨ ਪੈਪੀਲੋਮਾਵਾਇਰਸ ਤੋਂ ਬਚਾਉਣ ਲਈ ਚਲ ਰਹੇ ਯਤਨਾਂ ਦਾ ਹਿੱਸਾ ਹੈ, ਜੋ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ ਹੈ | ਇਸ ਸਮੇਂ ਡਾ. ਅੱਛਰਦੀਪ ਨੰਦਾ ਅਤੇ ਬੀ. ਈ. ਈ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ | ਇਸ ਲਈ ਮਾਪੇ ਬਿਨ੍ਹਾਂ ਡਰ ਜਾ ਅਫ਼ਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ | ਇਸ ਸਮੇਂ ਮੰਜੂ ਅਰੋੜਾ, ਬਲਵਿੰਦਰ ਕੌਰ ਅਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਗਲਪਕਾਰ ਅਵਤਾਰ ਬਿਲਿੰਗ ਕੈਨੇਡਾ ਨਾਲ ਰੂਬਰੂ ਸਮਾਗਮ 7 ਨੂੰ ਅਗਲੀ ਖ਼ਬਰ ਸਮਰਾਲਾ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।