15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੰਦਰ 'ਚੋਂ ਗੋਲਕ ਚੁੱਕ ਕੇ ਭੱਜਣ ਵਾਲਾ ਪੁਲਿਸ ਵਲੋਂ ਕਾਬੂ

ਅਜੀਤ ਡੈਸਕ 06-03-2026
ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ)- ਬਲਾਕ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਮੰਦਰ 'ਚੋਂ ਗੋਲਕ ਚੁੱਕ ਕੇ ਭੱਜਣ ਵਾਲਾ ਪੁਲਿਸ ਨੇ ਕਾਬੂ ਕਰ ਲਿਆ | ਸੁਰਿੰਦਰ ਕੌਰ ਵਾਸੀ ਲੁਬਾਣਗੜ੍ਹ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਤੇ ਨਾਲ ਹੀ ਘਰ ਨੇੜੇ ਸਥਿਤ ਮਾਤਾ ਨੈਣਾ ਦੇਵੀ ਮੰਦਰ 'ਚ ਸੇਵਾ ਕਰਦੀ ਹੈ | ਬੀਤੀ ਰਾਤ ਉਹ ਮੰਦਰ ਨੂੰ ਤਾਲਾ ਲਗਾ ਕੇ ਆਪਣਾ ਘਰੇਲੂ ਕੰਮਕਾਰ ਕਰ ਕੇ ਸੌਣ ਲੱਗੀ ਤਾਂ ਉਸ ਨੂੰ ਮੰਦਰ 'ਚੋਂ ਖੜਕਾ ਸੁਣਾਈ ਦਿੱਤਾ | ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਇੱਕ ਲੜਕਾ ਜੋ ਮੰਦਰ ਦਾ ਤਾਲਾ ਤੋੜ ਕੇ ਉੱਥੇ ਪਈ ਗੋਲਕ ਚੁੱਕ ਰਿਹਾ ਸੀ | ਉਸ ਵਲੋਂ ਜਦੋਂ ਰੌਲਾ ਪਾਇਆ ਤਾਂ ਉਹ ਗੋਲਕ ਚੁੱਕ ਕੇ ਭੱਜ ਗਿਆ | ਜਦੋਂ ਉਸ ਦਾ ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋ ਗਹੇ ਤਾਂ ਉਕਤ ਲੜਕਾ ਗੋਲਕ ਸੁੱਟ ਕੇ ਭੱਜ ਗਿਆ | ਬਿਆਨਕਰਤਾ ਸੁਰਿੰਦਰ ਕੌਰ ਅਨੁਸਾਰ ਉਹ ਇਸ ਨੌਜਵਾਨ ਨੂੰ ਪਹਿਚਾਣ ਦੀ ਹੈ ਜਿਸ ਦਾ ਨਾਮ ਅਰਜਨ ਸਿੰਘ ਹੈ ਜੋ ਕਿ ਸ਼ਰਾਬ ਪੀਣ ਦਾ ਆਦੀ ਹੈ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਮੰਦਰ 'ਚੋਂ ਗੋਲਕ ਚੁੱਕ ਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ |
ਪਿਛਲੀ ਖ਼ਬਰ ਜਦੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਬਲਾਕ ਸੰਮਤੀ ਮਲੌਦ ਦੇ ਜੇਤੂ ਉਮੀਦਵਾਰਾਂ ਨੂੰ ਉਡੀਕਦਾ ਰਿਹਾ ਅਗਲੀ ਖ਼ਬਰ ਫ਼ੈਕਟਰੀ ਅੰਦਰ ਪਏ ਪੁਰਾਣੇ ਟਾਇਰਾਂ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।