20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜਿਓਾਦ ਘਟਨਾ ਲੋਕਤੰਤਰ 'ਤੇ ਚੋਟ- ਦੋਸ਼ੀਆਂ ਨੂੰ ਸਜ਼ਾ ਦਿਓ- ਇਕੋਲਾਹਾ

ਅਜੀਤ ਡੈਸਕ 24-02-2026
ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਓਾਦ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਨਿਰਦੋਸ਼ ਲੋਕਾਂ 'ਤੇ ਜ਼ਬਰ ਲੋਕਤੰਤਰਿਕ ਹੱਕਾਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ | ਇਸ ਘਟਨਾ ਦੀ ਉੱਚ-ਪੱਧਰੀ, ਨਿਰਪੱਖ ਅਤੇ ਸਮੇਂਬੱਧ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ | ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਮੰਨਣਾ ਹੈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ | ਜ਼ਬਰ ਦੀ ਨੀਤੀ ਹਮੇਸ਼ਾ ਲੋਕ-ਅਸੰਤੋਸ਼ ਨੂੰ ਹੋਰ ਗਹਿਰਾ ਕਰਦੀ ਹੈ | ਅਸੀਂ ਪੀੜਤ ਪਰਿਵਾਰਾਂ ਨਾਲ ਪੂਰੀ ਏਕਤਾ ਪ੍ਰਗਟ ਕਰਦੇ ਹਾਂ | ਇਸ ਮੌਕੇ 'ਤੇ ਅਸੀਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਕੇਵਲ ਪ੍ਰਤੀਕਿ੍ਆਤਮਕ ਰਾਜਨੀਤੀ ਤੱਕ ਸੀਮਤ ਨਾ ਰਹਿਣ | ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਂਝੀ ਰਣਨੀਤੀ ਅਤੇ ਸੰਗਠਿਤ ਦਖ਼ਲ ਦੀ ਲੋੜ ਹੈ | 'ਵੋਟਾਂ ਕੱੁਝ ਨਹੀਂ ਬਦਲਦੀਆਂ' ਵਾਲੀ ਸੋਚ ਹਾਰ ਮੰਨਣ ਦੇ ਬਰਾਬਰ ਹੈ | ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਮਨ ਦੇ ਹਰ ਰੂਪ ਦਾ ਵਿਰੋਧ ਕਰਦੀ ਹੈ ਅਤੇ ਲੋਕ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦੁਹਰਾਉਂਦੀ ਹੈ |
ਪਿਛਲੀ ਖ਼ਬਰ ਗੁ: ਸਾਹਿਬ ਬਾਬੇ ਸ਼ਹੀਦਾਂ ਅਜਨੌਦ ਵਿਖੇ 74ਵੇਂ ਸਾਲਾਨਾ ਜੋੜ ਮੇਲਾ ਅੱਜ ਤੋਂ ਅਗਲੀ ਖ਼ਬਰ ਬੀ. ਐੱਸ. ਐੱਨ. ਐੱਲ. ਦੇ ਜੀ. ਐੱਮ. ਵਲੋਂ ਮੀਟਿੰਗ ਵਿਚ ਨਾ ਪੁੱਜਣ 'ਤੇ ਟਿਪ ਵੈਂਡਰਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।