06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

'ਸ਼ਹੀਦ ਭਗਤ ਸਿੰਘ ਦੀ ਪੱਗ ਦੇ ਰੰਗ ਵਰਗੀ ਪੱਗ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ' ਵਾਲਾ ਬਿਆਨ ਮੁਹੰਮਦ ਸਦੀਕ ਦਾ ਨਹੀਂ, ਮੇਰਾ ਸੀ— ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਬੇਰਕਲਾਂ

ਅਜੀਤ ਡੈਸਕ 23-02-2026
ਰਾੜਾ ਸਾਹਿਬ, 22 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੁਹੰਮਦ ਸਦੀਕ ਦਾ ਰਾੜਾ ਸਾਹਿਬ ਤੋਂ ਇਕ ਬਿਆਨ ਅਖ਼ਬਾਰ ਵਿਚ ਛਪਿਆ ਸੀ ਕਿ ਸ਼ਹੀਦ ਭਗਤ ਸਿੰਘ ਦੀ ਪੱਗ ਦੇ ਰੰਗ ਵਰਗੀ ਪੱਗ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ, ਉਹ ਬਿਆਨ ਅਸਲ ਵਿਚ ਸਾਬਕਾ ਸਾਂਸਦ ਮੁਹੰਮਦ ਸਦੀਕ ਦਾ ਨਹੀ ਸੀ, ਸਗੋਂ ਉਹ ਬਿਆਨ ਮੇਰੇ ਵਲੋਂ ਦਿੱਤਾ ਗਿਆ ਸੀ | ਇਹ ਬਿਆਨ ਉਸ ਦਿਨ ਦਿੱਤਾ ਸੀ ਜਿਸ ਦਿਨ ਮੁਹੰਮਦ ਸਦੀਕ ਨੂੰ ਮੈਂ ਮਿਲਿਆ ਸੀ ਅਤੇ ਮੇਰੀ ਉਨ੍ਹਾਂ ਨਾਲ ਤਸਵੀਰ ਵੀ ਸੀ | ਪਰ ਮੇਰਾ ਬਿਆਨ ਕਿਸੇ ਭੁਲੇਖੇ ਕਰ ਕੇ ਉਨ੍ਹਾਂ ਦੇ ਨਾਮ 'ਤੇ ਛਪ ਗਿਆ ਸੀ | ਇਹ ਬਿਆਨ ਅੱਜ ਇੱਥੇ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਦਿੱਤਾ | ਉਨ੍ਹਾਂ ਕਿਹਾ ਕਿ ਸਾਬਕਾ ਸਾਂਸਦ ਮੁਹੰਮਦ ਸਦੀਕ ਰਾੜਾ ਸਾਹਿਬ ਲਾਗੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਸਨ ਅਤੇ ਮੈਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਬਿਆਨ ਮੇਰੇ ਵਲੋਂ ਦਿੱਤਾ ਗਿਆ ਸੀ |
ਪਿਛਲੀ ਖ਼ਬਰ ਸਰਸਵਤੀ ਮਾਡਲ ਸੀ. ਸੈ. ਸਕੂਲ ਦੋਰਾਹਾ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੰਤਰੀ ਸੌਂਦ ਦੇ ਦਫ਼ਤਰ ਅੱਗੇ ਧਰਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।