28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਖੇਡ ਮੁਕਾਬਲੇ ਕਰਵਾਏ

ਅਜੀਤ ਡੈਸਕ 20-02-2026
ਮਾਛੀਵਾੜਾ ਸਾਹਿਬ, 19 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਮਾਰਗ 'ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਓਪਨਿੰਗ ਸੈਰੇਮਨੀ ਤੋਂ ਬਾਅਦ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਗ਼ੁਬਾਰਿਆਂ ਨੂੰ ਅਸਮਾਨ ਵੱਲ ਛੱਡਿਆ ਗਿਆ | ਖੇਡ ਸਮਾਰੋਹ ਦੌਰਾਨ ਵੱਖ-ਵੱਖ ਹਾਊਸਾਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਖਿਡਾਰੀਆਂ ਵਲੋਂ ਖੇਡ ਸਹੁੰ ਵੀ ਚੁੱਕੀ ਗਈ | ਸਕੂਲ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ | ਖੇਡ ਮੁਕਾਬਲਿਆਂ 'ਚ 50 ਮੀਟਰ ਦੌੜ, ਚਮਚਾ-ਗਲਾਸ ਦੌੜ, ਚੇਅਰ ਰੇਸ, ਫਰੋਗ ਰੇਸ, ਬਨੀ ਗਾਜਰ ਬਲਿਟਜ਼, ਕਟਿੰਗ ਰੇਸ ਅਤੇ ਬੈਲੂਨ ਰੇਸ ਆਦਿ ਸ਼ਾਮਲ ਰਹੇ | ਇਸ ਤੋਂ ਇਲਾਵਾ ਦਾਦਾ-ਦਾਦੀ ਲਈ ਖ਼ਾਸ ਖੇਡਾਂ ਵੀ ਕਰਵਾਈਆਂ ਗਈਆਂ | ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਏ. ਐਸ. ਕਾਲਜ ਫ਼ਾਰ ਵੁਮੈਨ ਖੰਨਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜੌਬ ਫੇਅਰ 'ਚ ਭਾਗ ਲਿਆ ਅਗਲੀ ਖ਼ਬਰ ਸ਼ਾਰਜਾਹ (ਯੂ. ਏ. ਈ.) ਵਿਚ ਲੱਗੀ ਪ੍ਰਦਰਸ਼ਨੀ ਸਟੀਲ ਫੈੱਬ 2026 ਦੌਰਾਨ ਚਾਨਾ ਇੰਜੀਨੀਅਰਜ਼ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।