ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾਂ ਲਈ ਵੱਡੀ ਸਮੱਸਿਆ-ਖੇੜਾ
ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਿਸਾਨਾਂ ਦੀ ਸਮੱਸਿਆ ਦੇ ਸਮਾਧਾਨ ਲਈ ਆਵਾਜ਼ ਬੁਲੰਦ ਕਰਨ ਵਾਲੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਇਸ ਗੱਲ ਦਾ ਅਜੇ ਵੀ ਪੱਕੇ ਤੌਰ ‘ਤੇ ਪ੍ਰਮਾਣ ਨਹੀਂ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇ ਕਿਉਂਕਿ ਅਜੇ ਤੱਕ ਸ਼ੈਲਰਾਂ ਵਾਲਿਆਂ ਨੂੰ ਅਲਾਟਮੈਂਟ ਨਹੀਂ ਹੋਈ।
ਅਜੀਤ ਡੈਸਕ
28-09-2026