28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਖੰਨਾ ਸ਼ਹਿਰ ਲਈ ਮਾਣ ਬਣੀ ਸੰਜਨਾ, ਪੁਣੇ ਵਿਚ ਜਿੱਤੇ 3 ਤਗਮੇ

ਅਜੀਤ ਡੈਸਕ 20-02-2026
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਾਰਡ ਨੰਬਰ 19 ਦੀ ਸੰਜਨਾ ਨੇ ਨੈਸ਼ਨਲ ਜਿਮਨਾਸਟਿਕ ਵਿੱਚ ਅੰਡਰ 18 ਵਿਚੋਂ 2 ਚਾਂਦੀ ਅਤੇ 1 ਕਾਂਸੇ ਮੈਡਲ ਲੈ ਕੇ ਖੰਨਾ ਸ਼ਹਿਰ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਵਰਨਣਯੋਗ ਗੱਲ ਇਹ ਹੈ ਕੀ ਸੰਜਨਾ ਦੇ ਮਾਪੇ ਦੋਵੇਂ ਜੀਅ ਅਪਾਹਜ ਹਨ ਅਤੇ ਸੰਜਨਾ ਦੇ ਪਿਤਾ ਨਗਰ ਕੌਂਸਲ ਵਿੱਚ ਠੇਕੇਦਾਰੀ ਰਾਹੀ ਪੰਪ ਉਪ੍ਰੇਟਰ ਹਨ, ਸੰਜਨਾ ਜੋ ਮਹਾਰਾਸ਼ਟਰ ਦੇ ਪੁਣੇ ਵਿਖੇ ਹੋਈਆਂ ਨੈਸ਼ਨਲ ਜਿਮਨਾਸਟਿਕ ਅੰਡਰ 18 ਦੌਰਾਨ ਇਹ ਮੈਡਲ ਲੈ ਕੇ ਆਉਣ ਤੇ ਇਲਾਕੇ ਦੀ ਕੌਂਸਲਰ ਰੂਬੀ ਭਾਟੀਆ ਵੱਲੋਂ ਕੇ ਸਨਮਾਨਿਤ ਕੀਤਾ ਗਿਆ | ਰੂਬੀ ਭਾਟੀਆ ਨੇ ਕਿਹਾ ਕਿ ਸੰਜਨਾ ਇਸ ਉਮਰ ਵਿੱਚ ਉੱਚੀਆਂ ਬੁਲੰਦੀ ਨੂੰ ਛੂਹ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਹ ਬੇਟੀ ਇੰਟਰਨੈਸ਼ਨਲ ਜਿਮਨਾਸਟਿਕ ਵਿੱਚ ਭਾਗ ਲੈ ਕੇ ਖੰਨਾ ਸ਼ਹਿਰ ਦਾ ਨਾਮ ਉੱਚਾ ਕਰੇਗੀ |
ਪਿਛਲੀ ਖ਼ਬਰ ਸ਼ਾਰਜਾਹ (ਯੂ. ਏ. ਈ.) ਵਿਚ ਲੱਗੀ ਪ੍ਰਦਰਸ਼ਨੀ ਸਟੀਲ ਫੈੱਬ 2026 ਦੌਰਾਨ ਚਾਨਾ ਇੰਜੀਨੀਅਰਜ਼ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਕਾਲਜ ਰਾੜਾ ਸਾਹਿਬ ਵਿਖੇ ਸਾਲਾਨਾ ਖੇਡ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।