ਸਾਹਨੇਵਾਲ, 19 ਫਰਵਰੀ (ਹਨੀ ਚਾਠਲੀ)-ਆਮ ਆਦਮੀ ਪਾਰਟੀ ਦੀ ਮੋਗਾ ਦੇ ਕਿੱਲੀ ਚਾਹਲ 'ਚ ਹੋਈ ਵਿਸ਼ਾਲ ਰੈਲੀ ਨੇ ਪੰਜਾਬ ਅੰਦਰ ਮੁੜ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹ ਦਿੱਤਾ ਹੈ ਅਤੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਹੋਰ ਮਜ਼ਬੂਤ ਹੋਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਅਤੇ ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ ਨੇ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਪ ਪਾਰਟੀ ਦਾ ਸਾਥ ਦੇਣਗੇ ਤੇ ਮੁੜ ਤੋਂ ਆਪ ਦੀ ਸਰਕਾਰ ਬਣੇਗੀ |
ਮੋਗਾ ਦੀ ਰੈਲੀ ਨੇ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ-ਧਾਲੀਵਾਲ
ਅਜੀਤ ਡੈਸਕ
20-02-2026