21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਲੁਧਿਆਣਾ ਵਿਖੇ 'ਟੈਕ ਦਿਸ਼ਾ 6.0' ਮੁਕਾਬਲੇ ਵਿਚ ਖੰਨਾ ਦੇ ਹਰਸ਼ਪ੍ਰੀਤ ਸਿੰਘ ਦਾ ਕੋਡ ਗੋਲਫ ਵਿਚ ਦੂਜਾ ਸਥਾਨ

ਅਜੀਤ ਡੈਸਕ 18-02-2026
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਖੰਨਾ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਦੇ ਬੀ. ਸੀ. ਏ. ਦੇ ਵਿਦਿਆਰਥੀਆਂ ਨੇ ਆਰੀਆ ਕਾਲਜ, ਲੁਧਿਆਣਾ ਵੱਲੋਂ ਕਰਵਾਏ ਗਏ 'ਟੈਕ ਦਿਸ਼ਾ 6.0' ਮੁਕਾਬਲੇ ਵਿੱਚ ਵੱਖ-ਵੱਖ ਤਕਨੀਕੀ ਮੁਕਾਬਲਿਆਂ ਵਿਚ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿੱਚ ਬੀ. ਸੀ. ਏ. ਦੂਜੇ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ ਨੇ ਕੋਡ ਗੋਲਫ ਵਿੱਚ ਦੂਜਾ ਸਥਾਨ ਹਾਸਲ ਕੀਤਾ | ਕਾਲਜ ਦੇ ਸਕੱਤਰ ਅਜੇ ਸੂਦ ਨੇ ਵਿਦਿਆਰਥੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਅਜਿਹੇ ਸਮਾਗਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਕਨੀਕੀ ਮੁਕਾਬਲੇ ਕੇਵਲ ਹੁਨਰ ਦੀ ਹੀ ਨਹੀਂ ਸਗੋਂ ਸਬਰ, ਵਿਸ਼ਲੇਸ਼ਣਾਤਮਕ ਸੋਚ, ਅਨੁਕੂਲਤਾ ਅਤੇ ਸਹਿਯੋਗ ਦੀ ਵੀ ਪਰਖ ਕਰਦੇ ਹਨ | ਉਨ੍ਹਾਂ ਵਿਭਾਗ ਦੇ ਮੁਖੀ ਡਾ: ਵਿਵੇਕ ਭਾਂਬਰੀ ਅਤੇ ਸਮੂਹ ਫੈਕਲਟੀ ਮੈਂਬਰਾਂ ਡਾ: ਅਨਿਲ ਕੁਮਾਰ, ਡਾ: ਰਾਜਨ ਮੈਨਰੋ, ਡਾ: ਸ਼ਾਰਦਾ ਰਾਣੀ, ਪ੍ਰੋਫ਼ੈਸਰ ਪੂਨਮ, ਡਾ: ਰਾਜੀਵ ਸ਼ਰਮਾ, ਪ੍ਰੋਫ਼ੈਸਰ ਮੀਨਾਕਸ਼ੀ ਸ਼ਰਮਾ ਅਤੇ ਪ੍ਰੋਫ਼ੈਸਰ ਮੁਕਤਵਾਲੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਏ. ਐਸ. ਹਾਈ ਸਕੂਲ ਟਰੱਸਟ ਅਤੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥਮਨ, ਜੁਆਇੰਟ ਮੀਤ ਪ੍ਰਧਾਨ ਜਤਿੰਦਰ ਦੇਵਗਨ, ਜਨਰਲ ਸਕੱਤਰ ਰਾਜੇਸ਼ ਡਾਲੀ ਅਤੇ ਕਾਲਜ ਸਕੱਤਰ ਅਜੇ ਸੂਦ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਐਨ. ਪੀ. ਐਸ. ਪੀੜਤ ਕਰਮਚਾਰੀ ਕੱਲ੍ਹ ਮੁੱਖ ਮੰਤਰੀ ਦੇ ਪੁਤਲੇ ਸਾੜਨਗੇ ਅਗਲੀ ਖ਼ਬਰ ਡੇਰਾ ਸਮਾਧਾਂ ਸੰਨਿਆਸ ਆਸ਼ਰਮ ਪਿੰਡ ਘੁਡਾਣੀ ਕਲਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ • ਇੰਜੀ. ਗਿਆਸਪੁਰਾ, ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।