ਰਾੜਾ ਸਾਹਿਬ, 17 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਡੇਰਾ ਸਮਾਧਾਂ ਸੰਨਿਆਸ ਆਸ਼ਰਮ ਪਿੰਡ ਘੁਡਾਣੀ ਕਲ੍ਹਾਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈਜ ਭਰਾਵਾਂ ਦੇ ਸਹਿਯੋਗ ਸਦਕਾ ਸਵਾਮੀ ਵਿੱਦਿਆ ਗਿਰੀ ਮਹਾਰਾਜ 1008 ਦੀ ਦੇਖ-ਰੇਖ ਹੇਠ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜਥੇ. ਮਨਜੀਤ ਸਿੰਘ ਮਦਨੀਪੁਰ ਇੰਚਾਰਜ ਸ਼੍ਰੋ. ਅ. ਦ., ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਸ਼੍ਰੋ. ਅ. ਦ., ਸਾਬਕਾ ਚੇਅਰਮੈਂਨ ਕਮਲਜੀਤ ਸਿੰਘ ਸਿਆੜ੍ਹ, ਪ੍ਰੋ. ਗੁਰਮੁਖ ਸਿੰਘ ਗੋਮੀ ਸਿਆੜ੍ਹ ਸੰਮਤੀ ਮੈਂਬਰ, ਸਾਬਕਾ ਸਰਪੰਚ ਕੁਲਦੀਪ ਸਿੰਘ ਰਾਮਪੁਰ ਆਦਿ ਆਗੂ ਨਤਮਸਤਕ ਹੋਏ ਅਤੇ ਸਵਾਮੀ ਵਿੱਦਿਆ ਗਿਰੀ ਮਹਾਰਾਜ 1008 ਕੋਲੋ ਆਸ਼ੀਰਵਾਦ ਲਿਆ | ਸਮਾਗਮ ਵਿੱਚ ਸ਼੍ਰੀ ਰਮਾਇਣ ਜੀ ਦੇ ਭੋਗਾਂ ਤੋਂ ਬਾਅਦ ਭਜਨ ਮੰਡਲੀ ਜਥੇ ਵੱਲੋਂ ਭਜਨ ਗਾਇਨ ਕੀਤਾ ਗਿਆ, ਜਦਕਿ ਵੱਖ-ਵੱਖ ਕਵੀਸ਼ਰੀ ਜਥਿਆਂ ਵੱਲੋਂ ਭੋਲੇ ਸ਼ੰਕਰ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮੂਹ ਸੰਗਤਾਂ ਦਾ ਸਵਾਮੀ ਵਿੱਦਿਆ ਗਿਰੀ 1008 ਵੱਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਬੋਪਾਰਾਏ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ, ਅਵਤਾਰ ਸਿੰਘ ਬੋਪਾਰਾਏ, ਰਵੀ ਮਰਵਾਹਾ, ਮੰਚ ਸੰਚਾਲਕ ਬੰਤ ਸਿੰਘ ਘੁਡਾਣੀ, ਵਰਿੰਦਰ ਸ਼ਰਮਾ, ਤਰਸ਼ੇਮ ਵਰਮਾ, ਡਾ. ਹੈਪੀ ਮਹੇਰਨਾ, ਟਹਿਲ ਸਿੰਘ, ਡਾ. ਰਾਵਿੰਦਰਪਾਲ ਸ਼ਰਮਾ ਘੁਡਾਣੀ, ਰਮਨਦੀਪ ਸਿੰਘ ਰਵੀ, ਰਾਜੇਸ਼ ਕੁਮਾਰ ਰਾਜੂ, ਹਨੀ,