07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਿਰਮਲ ਡੇਰਾ ਬੇਰ ਕਲਾਂ ਵਿਖੇ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੇ 300ਵੇਂ ਜਨਮ ਦਿਨ ਸਮਰਪਿਤ ਸਮਾਗਮ ਸਮਾਪਤ

ਅਜੀਤ ਡੈਸਕ 30-01-2026
ਮਲੌਦ, 29 ਜਨਵਰੀ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵਕ ਸੰਤ ਬੇਅੰਤ ਸਿੰਘ ਬੇਰ ਕਲਾਂ ਕਾਰ ਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੇ ਉੱਦਮ ਸਦਕਾ ਨਿਰਮਲ ਡੇਰਾ ਬੇਰ ਕਲਾਂ (ਨੇੜੇ ਮਲੌਦ) ਦੇ ਬਾਨੀ ਮੁਖੀ ਸੰਤ ਠਾਕੁਰ ਗੁਲਾਬ ਸਿੰਘ ਦੇ 300ਵੇਂ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਤੇ 15 ਰੋਜ਼ਾ ਧਾਰਮਿਕ ਸਮਾਗਮ ਸਮਾਪਤ ਹੋ ਗਏ ਹਨ | ਇਸ ਮੌਕੇ ਚੱਲ ਰਹੇ ਲੜੀਵਾਰ ਪਾਠਾਂ ਦੇ ਭੋਗ ਪਾਏ ਜਾਣਗੇ | ਮਹਾਨ ਵਿਦਵਾਨ ਸੰਤ ਬੇਅੰਤ ਸਿੰਘ ਵਲੋਂ ਰੋਜ਼ਾਨਾ ਅੰਮਿ੍ਤ ਵੇਲੇ ਤੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ | ਉਪਰੰਤ ਅੱਖਾਂ ਦੇ ਕੈਂਪ ਦੌਰਾਨ ਡਾਕਟਰ ਅਰਵਿੰਦ ਸੰਗਰੂਰ ਵੱਲੋਂ ਚੈੱਕ ਅੱਪ ਕੀਤਾ ਗਿਆ | 170 ਮਰੀਜ਼ ਲੈੱਨਜ਼ ਪਾਉਣ ਲਈ ਚੁਣੇ ਗਏ | ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮਿ੍ਤ ਸੰਚਾਰ ਕਰਵਾਏ ਗਏ ਅਤੇ 87 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਲਗਵਾਏ ਗਏ ਖੂਨ ਦਾਨ ਕੈਂਪ ਦੌਰਾਨ 22 ਯੂਨਿਟ ਇਕੱਤਰ ਕੀਤੇ ਗਏ | ਕੰਨਾਂ ਦਾ ਚੈੱਕਅਪ ਕੀਤਾ ਗਿਆ | ਡਾਕਟਰ ਸਬੀਰ ਮੁਹੰਮਦ ਮਾਲੇਰਕੋਟਲਾ ਵਲੋਂ ਦੰਦਾਂ ਦੇ ਚੈੱਕ ਅੱਪ ਕੀਤੇ ਗਏ | ਇਸੇ ਦੌਰਾਨ ਸੰਤ ਬੇਰ ਕਲਾਂ ਵਲੋਂ ਵੱਡੇ ਉੱਦਮ ਸਦਕਾ 13 ਮਾਣਮੱਤੇ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਾਰਵਾਈਆਂ ਗਈਆਂ | ਉਨ੍ਹਾਂ ਨੂੰ ਪੇਟੀ, ਅਲਮਾਰੀ, ਸਿਲਾਈ ਮਸ਼ੀਨ, ਪੀੜ੍ਹਾ ਸੈੱਟ, ਬਿਸਤਰੇ ਅਤੇ ਲੋੜੀਂਦਾ ਘਰੇਲੂ ਸਾਜੋ ਸਾਮਾਨ ਦਿੱਤਾ ਗਿਆ | ਇਸ ਮੌਕੇ ਭਾਈ ਸਵਰਨਜੀਤ ਸਿੰਘ ਸੋਨੀ ਬੇਰ ਕਲਾਂ, ਬਾਬਾ ਸਵਰਨ ਸਿੰਘ ਬਾਰਾਂਦਰੀ, ਬਾਬਾ ਬਲਵੰਤ ਦਾਸ, ਭਾਈ ਵਾਹਿਗੁਰੂ ਸਿੰਘ, ਬਾਬਾ ਸਵਰਨਜੀਤ ਸਿੰਘ ਸੋਨੀ, ਬਾਬਾ ਬਲਦੇਵ ਸਿੰਘ ਜੋਧੇਵਾਲ, ਬਾਬਾ ਗੁਰਪ੍ਰੀਤ ਸਿੰਘ ਨਮਾਦਾ, ਇੰਜ.ਗੁਰਮੀਤ ਸਿੰਘ ਗਿੱਲ ਖੰਨਾ, ਸਰਪੰਚ ਸੁਖਵਿੰਦਰ ਸਿੰਘ ਕੂਮ, ਪਿ੍ੰਸੀਪਲ ਸੰਜੀਵ ਮੋਦਗਿੱਲ, ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਚਮਕੌਰ ਸਿੰਘ ਕੰਮਾ, ਹਰਵਿੰਦਰ ਸਿੰਘ ਭਵਾਨੀਗੜ੍ਹ, ਭਾਈ ਸਤਿਨਾਮ ਸਿੰਘ, ਭੋਲਾ ਸਿੰਘ ਬਾਬਰਪੁਰ, ਸਰਪੰਚ ਗੁਰਬਿੰਦਰ ਸਿੰਘ, ਨੰ. ਜਸਪਾਲ ਸਿੰਘ ਰਾਜਾ, ਤੇਜ ਸਿੰਘ ਕੋਟਲਾ, ਜੈਲਦਾਰ ਪਲਵਿੰਦਰ ਸਿੰਘ, ਸੋਨੀ ਡਾਬਾ, ਸਨਦੀਪ ਸਿੰਘ, ਮੰਗਤ ਸਿੰਘ, ਲਾਭ ਸਿੰਘ ਪ੍ਰਧਾਨ, ਕਿੰਦਰ ਸਿੰਘ, ਗੁਰੀ ਸਿੰਘ, ਰਾਜੂ ਸਿੰਘ, ਅਮਰੀਕ ਸਿੰਘ, ਨਾਜਰ ਸਿੰਘ, ਫ਼ੌਜੀ ਅਮਰ ਸਿੰਘ, ਫ਼ੌਜੀ ਜਗਦੇਵ ਸਿੰਘ, ਬਿੰਦਰ ਸਿੰਘ, ਦਿਲੋ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ ਚਾਪੜਾ, ਜਗਜੀਤ ਸਿੰਘ ਆਲਮਗੀਰ, ਬਲਵੰਤ ਸਿੰਘ ਅਮਰੀਕਾ, ਜਗਤਾਰ ਸਿੰਘ ਅਮਰੀਕਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ | ਅਖ਼ੀਰ ਵਿਚ ਕਵੀਸ਼ਰ ਬਰਖੁਰਦਾਰ ਸਿੰਘ ਗੋਸਲਾਂ ਅਤੇ ਢਾਡੀ ਬਲਬੀਰ ਸਿੰਘ ਤਰਨਤਾਰਨ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਬਾਬਾ ਸੁਖਦੇਵ ਸਿੰਘ ਬੇਰ ਕਲਾਂ ਵੱਲੋਂ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਯਤਨਾਂ ਨਾਲ ਖੰਨਾ 'ਚ ਸੀਵਰੇਜ ਸਮੱਸਿਆ ਦੇ ਹੱਲ ਲਈ ਨਵੀਂ ਮਸ਼ੀਨਰੀ ਦਾ ਮੰਤਰ... ਅਗਲੀ ਖ਼ਬਰ ਮੀਂਹ ਕਾਰਨ ਡੁੱਬੀ ਆਲੂਆਂ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨ ਖੇਤਾਂ 'ਚ ਟੋਏ ਪੁੱਟਣ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।