08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਸ਼ਟਰੀ ਵੋਟਰ ਦਿਵਸ 2026 ਮਨਾਇਆ

ਅਜੀਤ ਡੈਸਕ 23-01-2026
ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਐਨ. ਐਸ. ਐਸ. ਯੂਨਿਟ, ਏ. ਐਸ. ਕਾਲਜ ਆਫ਼ ਐਜੂਕੇਸ਼ਨ, ਕਲਾਲ ਮਾਜਰਾ, ਖੰਨਾ ਵੱਲੋਂ 22 ਜਨਵਰੀ 2026 ਨੂੰ ਰਾਸ਼ਟਰੀ ਵੋਟਰ ਦਿਵਸ ਬਹੁਤ ਉਤਸ਼ਾਹ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਡਾ. ਪਵਨ ਕੁਮਾਰ (ਪਿ੍ੰਸੀਪਲ) ਦੀ ਯੋਗ ਅਗਵਾਈ ਅਤੇ ਡਾ. ਵਿਮਲ ਵਿਦੁਸ਼ੀ (ਪ੍ਰੋਗਰਾਮ ਅਫ਼ਸਰ, ਐਨ. ਐਸ. ਐਸ.) ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਲੋਕਤੰਤਰਿਕ ਪ੍ਰਣਾਲੀ ਵਿਚ ਵੋਟ ਦੇ ਮਹੱਤਵ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਕਾਰਜ-ਕਰਮ ਦੀ ਸ਼ੁਰੂਆਤ ਲੋਕਤੰਤਰਿਕ ਮੁੱਲਾਂ 'ਤੇ ਆਧਾਰਿਤ ਕਵਿਤਾਵਾਂ ਨਾਲ ਹੋਈ, ਜੋ ਪ੍ਰੀਤੀ ਕੌਰ, ਪਲਕ ਸ਼ਰਮਾ, ਸੁਖਵੀਰ ਸਿੰਘ ਅਤੇ ਰੇਖਾ ਵਲੋਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀਪੂਰਣ ਭਾਸ਼ਣ ਦਿੱਤੇ ਗਏ | ਰਾਜਵੀਰ ਕੌਰ ਨੇ ਰਾਸ਼ਟਰੀ ਵੋਟਰ ਦਿਵਸ ਦੇ ਇਤਿਹਾਸਕ ਵਿਕਾਸ 'ਤੇ ਵਿਚਾਰ ਪ੍ਰਗਟ ਕੀਤੇ, ਅਮਨਪ੍ਰੀਤ ਕੌਰ ਨੇ ਲੋਕਤੰਤਰ ਵਿੱਚ ਵੋਟ ਦੇ ਮਹੱਤਵ 'ਤੇ ਰੌਸ਼ਨੀ ਪਾਈ, ਪਰਨੀਤ ਕੌਰ ਨੇ ਰਾਸ਼ਟਰੀ ਵੋਟਰ ਦਿਵਸ 2026 ਦੀ ਥੀਮ ਬਾਰੇ ਜਾਣਕਾਰੀ ਦਿੱਤੀ, ਜਦਕਿ ਅਨਮੋਲ ਸਿੰਘ ਨੇ ਇਸ ਦਿਨ ਦੀ ਮਹੱਤਤਾ ਅਤੇ ਮਨਾਉਣ ਬਾਰੇ ਵਿਚਾਰ ਸਾਂਝੇ ਕੀਤੇ | ਸਟੇਜ ਦੀ ਸਫਲ ਸੰਚਾਲਨਾ ਗੁਰਲੀਨ ਕੌਰ ਅਤੇ ਬਿਬਨਪ੍ਰੀਤ ਕੌਰ ਵੱਲੋਂ ਕੀਤੀ ਗਈ | ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਹਰਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਵੱਲੋਂ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਵੀ ਆਯੋਜਿਤ ਕੀਤੇ ਗਏ | ਪੋਸਟਰ ਮੁਕਾਬਲੇ ਵਿੱਚ ਗੁਰਲੀਨ ਕੌਰ, ਪਲਕ ਸ਼ਰਮਾ ਅਤੇ ਕੋਮਲਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਸਲੋਗਨ ਲੇਖਨ ਮੁਕਾਬਲੇ ਵਿੱਚ ਪ੍ਰਭਜੋਤ ਕੌਰ, ਅਨਮੋਲ ਸਿੰਘ ਅਤੇ ਹਰਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਅਵਸਰ 'ਤੇ ਸੰਬੋਧਨ ਕਰਦਿਆਂ ਡਾ. ਪਵਨ ਕੁਮਾਰ (ਪਿ੍ੰਸੀਪਲ) ਨੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ 'ਤੇ ਚਾਨਣ ਪਾਇਆ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਜਾਗਰੂਕ ਅਤੇ ਜ਼ਿੰਮੇਵਾਰ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਉੱਤੇ ਜ਼ੋਰ ਦਿੱਤਾ | ਡਾ. ਵਿਮਲ ਵਿਦੁਸ਼ੀ (ਪ੍ਰੋਗਰਾਮ ਅਫ਼ਸਰ) ਨੇ ਵੀ ਕਾਰਜਕ੍ਰਮ ਦੇ ਉਦੇਸ਼ਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਅਤੇ ਵਿਦਿਆਰਥੀਆਂ ਨੂੰ ਸੂਝ-ਬੂਝ ਅਤੇ ਇਮਾਨਦਾਰੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਕਾਰਜਕ੍ਰਮ ਦਾ ਸਮਾਪਨ ਲੋਕਤੰਤਰਿਕ ਮੁੱਲਾਂ ਨੂੰ ਕਾਇਮ ਰੱਖਣ ਅਤੇ ਵੋਟਰ ਜਾਗਰੂਕਤਾ ਫੈਲਾਉਣ ਦੀ ਸਹੁੰ ਨਾਲ ਕੀਤਾ ਗਿਆ | ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਰਾਜੇਸ਼ ਡਾਲੀ (ਜਨਰਲ ਸਕੱਤਰ), ਨਵੀਨ ਥੰਮ੍ਹਣ ਐਡਵੋਕੇਟ (ਉਪ-ਪ੍ਰਧਾਨ), ਜਤਿੰਦਰ ਦੇਵਗਨ (ਜਾਇੰਟ ਜਨਰਲ ਸਕੱਤਰ) ਅਤੇ ਸੁਬੋਧ ਮਿੱਤਲ (ਕਾਲਜ ਸਕੱਤਰ) ਨੇ ਡਾ. ਪਵਨ ਕੁਮਾਰ (ਪਿ੍ੰਸੀਪਲ) ਅਤੇ ਐਨ. ਐਸ. ਐਸ. ਯੂਨਿਟ ਦੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ |
ਪਿਛਲੀ ਖ਼ਬਰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ 7 ਦਿਨਾਂ ਐਨ. ਐੱਸ. ਐੱਸ. ਕੈਂਪ ਲਗਾਇਆ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਹਰ ਵਰਗ ਨੂੰ ਵੱਡੀ ਰਾਹਤ ਮਿਲੇਗੀ - ਚੇਅਰਮੈਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।