09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੰਨਾ ਮਿਲ ਅਧਿਕਾਰੀਆਂ ਨੇ ਕਿਸਾਨਾਂ ਨੂੰ ਗੰਨੇ ਦੀ ਬਿਜਾਈ 2 ਕਤਾਰੀ ਖਾਲੀ ਵਿਧੀ ਅਪਣਾਉਣ ਦੀ ਦਿੱਤੀ ਸਲਾਹ

ਅਜੀਤ ਡੈਸਕ 23-01-2026
ਪਾਇਲ, 22 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-ਨਾਹਰ ਸ਼ੂਗਰ ਮਿਲ ਅਮਲੋਹ ਦੇ ਕਰਮਚਾਰੀਆਂ ਲਖਵੀਰ ਸਿੰਘ ਅਤੇ ਤੇਜਪਾਲ ਸਿੰਘ ਵੱਲੋਂ ਡਵੀਜ਼ਨਲ ਸਿਹੌੜਾ ਨੇ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਸ਼ੂਗਰਕੇਨ ਟਰੈਂਚ ਪਲਾਂਟਰ ਦੇ ਨਾਲ 2 ਕਤਾਰੀ ਖਾਲੀ ਵਿਧੀ ਨਾਲ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਵਧੇਰੇ ਝਾੜ ਅਤੇ ਮਸ਼ੀਨੀ ਨਾਲ ਕਟਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸਾਨ ਸਿਫ਼ਾਰਸ਼ ਕੀਤੀਆਂ ਗੰਨੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਅਤੇ ਜਿਸ ਖੇਤ ਵਿਚ ਰੱਤਾ ਰੋਗ ਦੀ ਬਿਮਾਰੀ ਹੋਵੇ, ਉੱਥੇ ਅਗਲੇ ਸਾਲ ਗੰਨਾ ਨਹੀਂ ਬੀਜਣਾ ਚਾਹੀਦਾ | ਇਸ ਤੋਂ ਇਲਾਵਾ ਇਕ ਹੀ ਕਿਸਮ ਦੀ ਬਿਜਾਈ ਸਾਰੇ ਰਕਬੇ ਵਿਚ ਨਾ ਕੀਤੀ ਜਾਵੇ, ਸਗੋਂ ਅਗੇਤੀਆਂ ਅਤੇ ਦਰਮਿਆਨੀ-ਪਿਛੇਤੀਆਂ ਪੱਕਣ ਵਾਲੀਆਂ ਕਿਸਮਾਂ ਨੂੰ 3-2 ਦੇ ਅਨੁਪਾਤ ਵਿਚ ਬੀਜੋ | ਉਨ੍ਹਾਂ ਅੱਗੇ ਕਿਹਾ ਕਿ ਨਾਈਟਰੋਜਨ ਖਾਦ ਸਿਫ਼ਾਰਸ਼ ਨਾਲੋ ਜ਼ਿਆਦਾ ਨਾ ਪਾਈ ਜਾਵੇ ਕਿਉਂਕਿ ਇਸ ਨਾਲ ਫ਼ਸਲ ਡਿਗ ਜਾਂਦੀ ਹੈ ਅਤੇ ਝਾੜ ਘੱਟ ਜਾਂਦਾ ਹੈ | ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਮਿੱਲ ਵੱਲ਼ੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਰਘਵੀਰ ਸਿੰਘ, ਨਾਜ਼ਰ ਸਿੰਘ, ਰਜਿੰਦਰਪਾਲ ਸਿੰਘ, ਗੁਰਵੀਰ ਸਿੰਘ, ਜੋਧਵੀਰ ਸਿੰਘ, ਪਰਵਿੰਦਰ ਸਿੰਘ, ਨਰਦੀਪ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੀ ਟੀਮ 'ਪੰਜਾਬ ਪ੍ਰਾਈਡ ਐਵਾਰਡ' ਨਾਲ ਸਨਮਾਨਿਤ ਅਗਲੀ ਖ਼ਬਰ ਸੂਬੇ ਦੇ ਹਰ ਇਕ ਘਰ ਨੂੰ ਪੰਜਾਬ ਸਰਕਾਰ ਸਿਹਤ ਯੋਜਨਾ ਨਾਲ ਜੋੜੇਗੀ-ਮੰਤਰੀ ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਵਿਖੇ ਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।