ਸਾਹਨੇਵਾਲ, 22 ਜਨਵਰੀ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਮੋਹਾਲੀ ਵਿਖੇ ਆਨਲਾਈਨ ਸਿਹਤ ਯੋਜਨਾ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ ਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਆਪਣੇ ਦਫ਼ਤਰ ਵਿਚ ਸਕਰੀਨ ਲਗਾ ਕੇ ਆਗਾਜ਼ ਕੀਤਾ ਗਿਆ | ਉਨ੍ਹਾਂ ਹਲਕਾ ਸਾਹਨੇਵਾਲ ਵਾਸੀਆਂ ਨਾਲ ਪ੍ਰੋਗਰਾਮ ਵਿਚ ਪ੍ਰਧਾਨਗੀ ਕਰਦਿਆਂ ਸਿਹਤ ਯੋਜਨਾ ਦੇ ਸ਼ੁਰੂਆਤ ਹੋਣ ਉਪਰੰਤ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਸਿਹਤ ਖੇਤਰ ਵਿਚ ਕੀਤੀ ਇਸ ਵਡਮੁੱਲੀ ਪਹਿਲ ਕਦਮੀਂ ਲਈ ਧੰਨਵਾਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਦਾ ਸਾਰੇ ਵਰਗਾਂ ਨੂੰ ਲਾਭ ਮਿਲੇਗਾ | ਸੂਬੇ ਵਿਚ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 9,000 ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਸੂਬੇ ਦੇ ਹਰ ਪਰਿਵਾਰ ਨੂੰ ਡਾਕਟਰੀ ਦੇਖਭਾਲ ਦੇ ਮਾਮਲੇ ਵਿਚ ਵਿਸ਼ਵਾਸ, ਸੁਰੱਖਿਆ ਅਤੇ ਵਿੱਤੀ ਆਜ਼ਾਦੀ ਪ੍ਰਦਾਨ ਕਰੇਗੀ | ਆਨਲਾਈਨ ਪ੍ਰੋਗਰਾਮ ਦੌਰਾਨ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ, ਸਤਵਿੰਦਰ ਸਿੰਘ ਹੈਪੀ, ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ, ਬਲਾਕ ਪ੍ਰਧਾਨ ਕੁਲਦੀਪ ਐਰੀ, ਪ੍ਰਧਾਨ ਗੁਰਦੀਪ ਸਿੰਘ ਕੌਲ, ਸਤਵਿੰਦਰ ਸਿੰਘ ਹੈਪੀ, ਅਜਮੇਰ ਸਿੰਘ ਧਾਲੀਵਾਲ, ਨਰੇਸ਼ ਗੋਇਲ, ਰਛਪਾਲ ਸਿੰਘ, ਇਕਬਾਲ ਸਿੰਘ ਜੰਡਿਆਲੀ, ਪ੍ਰਧਾਨ ਲਾਲੀ ਹਰਾ, ਹਰਪ੍ਰੀਤ ਕੌਰ ਗਰੇਵਾਲ, ਕੌਂਸਲਰ ਜਸਪਾਲ ਸਿੰਘ, ਜਸਪ੍ਰੀਤ ਸਿੰਘ ਪੰਧੇਰ, ਦਲਜੀਤ ਸਿੰਘ ਚੌਹਾਨ, ਅਮਰਦੀਪ ਸਿੰਘ ਗਿੱਲ, ਦਰਸ਼ਨ ਸਿੰਘ ਮਾਹਲਾ, ਸੁਰਜੀਤ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ ਪੱਪੂ ਤਲਵਾੜਾ, ਗੁਰਪ੍ਰੀਤ ਸਿੰਘ ਉੱਪਲ, ਦਲਜੀਤ ਕੌਰ, ਓਮ ਪ੍ਰਕਾਸ਼ ਗੋਇਲ, ਕੁਲਦੀਪ ਸਿੰਘ ਸੀੜਾ, ਰੁਪਿੰਦਰ ਕੌਰ, ਪਲਵਿੰਦਰ ਸਿੰਘ ਗਰੇਵਾਲ, ਦੇਬੀ ਮਾਨਗੜ੍ਹ, ਗਗਨ ਜੰਡਿਆਲੀ ਅਤੇ ਵੱਡੀ ਗਿਣਤੀ ਵਿਚ ਹਲਕਾ ਨਿਵਾਸੀਆਂ ਹਾਜ਼ਰ ਸਨ |