09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

1984 ਸਿੱਖ ਕਤਲੇਆਮ 'ਚ ਸੱਜਣ ਕੁਮਾਰ ਬਰੀ ਹੋਣਾ ਪੀੜਤਾਂ ਨਾਲ ਬੇਇਨਸਾਫ਼ੀ-ਇਯਾਲੀ

ਅਜੀਤ ਡੈਸਕ 23-01-2026
ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਜਨਕਪੁਰੀ ਅਤੇ ਵਿਕਾਸਪੁਰੀ ਕਤਲੇਆਮ ਮਾਮਲੇ ਵਿਚ ਦਿੱਲੀ ਦੀ ਅਦਾਲਤ ਵਲੋਂ ਕਾਂਗਰਸ ਦੇ ਸਾਬਕਾ ਸਾਂਸਦ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਬਾਅਦ ਕੋਈ 40 ਵਰਿ੍ਹਆਂ ਤੋਂ ਇਨਸਾਫ਼ ਦੀ ਉਡੀਕ ਵਿਚ ਬੈਠੇ ਪੀੜਤ ਪਰਿਵਾਰਾਂ ਨਾਲ ਵੱਡੀ ਬੇ-ਇਨਸਾਫੀ ਹੈ, ਇਹ ਪ੍ਰਤੀਕਿਰਿਆ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤੀ | ਮਨਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਦੀ ਸਰਕਾਰ ਹੁੰਦਿਆਂ ਸਾਲ 1984 'ਚ ਸਰਕਾਰੀ ਸ਼ਹਿ 'ਤੇ ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਨਿਸ਼ਾਨਾ ਅਤੇ ਕੋਹ-ਕੋਹ ਕੇ ਮਾਰਿਆ ਗਿਆ | ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਵਲੋਂ ਅਦਾਲਤ ਦੇ ਉਕਤ ਫ਼ੈਸਲੇ ਤੋਂ ਨਾ-ਖੁਸ਼ ਹੁੰਦਿਆਂ ਕਿਹਾ ਕਿ ਇਕ ਪਾਸੇ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਿਲ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਮੁਕਤ ਕੀਤਾ ਜਾ ਰਿਹਾ, ਦੂਜੇ ਪਾਸੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਰਿਹਾਅ ਕਰਨ 'ਚ ਅੜਿੱਕੇ ਡਾਹ ਰਹੀ ਹੈ | ਇਯਾਲੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਘੱਟ ਗਿਣਤੀਆਂ ਵਿਰੁੱਧ ਨਜ਼ਰੀਆ ਬੇਹੱਦ ਘਟੀਆ ਹੈ | ਇਨਸਾਫ਼ ਦੀ ਲੜਾਈ ਲੜ ਰਹੇ ਮਿ੍ਤਕਾਂ ਦੇ ਪੀੜਤ ਪਰਿਵਾਰਾਂ ਨੂੰ ਧਰਵਾਸ ਦਿੰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਬੇਅੰਤ ਹੈ, ਬਜ਼ੁਰਗ, ਬੱਚਿਆਂ, ਮਾਵਾਂ-ਧੀਆਂ ਨੂੰ ਸਾਜਿਸ਼ ਤਹਿਤ ਕੋਹ-ਕੋਹ ਕੇ ਮਾਰਨ ਵਾਲਿਆਂ ਨੂੰ ਪ੍ਰਮਾਤਮਾ ਸਜ਼ਾ ਦੇਵੇਗਾ |
ਪਿਛਲੀ ਖ਼ਬਰ ਰੁੜਕਾ ਤੋਂ ਵਾਇਆ ਖੱਟੜਾ, ਬੁਟਾਹਰੀ ਨਹਿਰ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ, ਘਟੀਆ ਮੈਟੀਰੀਅਲ ਵਰਤੇ ਜਾਣ ਦਾ ਖ਼ਦਸ਼ਾ... ਅਗਲੀ ਖ਼ਬਰ ਲੋਕਾਂ ਦੀ ਮੰਗ ਸੜਕ ਦੇ ਕੰਮ ਸੰਬੰਧੀ ਜਾਂਚ ਹੋਣਾ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।