ਲੁਧਿਆਣਾ-ਮਲੇਰਕੋਟਲਾ ਸੜਕ ਤੋਂ ਵਾਇਆ ਨੰਗਲ, ਰੁੜਕਾ ਤੱਕ 1 ਕਰੋੜ 59 ਲੱਖ ਦੀ ਲਾਗਤ ਨਾਲ ਪਹਿਲਾਂ ਮੁਰੰਮਤ ਕੀਤੀ ਸੜਕ ਅਤੇ ਹੁਣ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਰੁੜਕਾ ਤੋਂ ਬੁਟਾਹਰੀ ਨਹਿਰ ਪੁਲ ਤੱਕ ਬਣਨ ਜਾ ਰਹੀ ਸੜਕ ਦੇ ਕੰਮ ਵਿਚ ਵੀ ਘਟੀਆ ਮੈਟੀਰੀਅਲ ਵਰਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਹੋਣ ਬਾਅਦ ਸਮਾਜਸੇਵੀ ਲੋਕਾਂ ਵਲੋਂ 12 ਕਿੱਲੋਮੀਟਰ ਸੜਕ ਦੇ ਕੰਮ ਦੀ ਜਾਂਚ ਕਰਵਾਉਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਠੇਕੇਦਾਰਾਂ ਸਮੇਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਲਿਆਂਦੀ ਜਾ ਸਕੇ |