08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰੌਸ਼ਨੀਆਂ ਦੇ ਪਰਵ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਡਾ. ਕਰਨ ਵੜਿੰਗ ਵਲੋਂ ਸਾਂਝੀਵਾਲਤਾ ਦਾ ਸੁਨੇਹਾ

ਬਾਲਿਆਂਵਾਲੀ, 7 ਨਵੰਬਰ (ਕੁਲਦੀਪ ਮਤਵਾਲਾ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਡਾ. ਕਰਨ ਵੜਿੰਗ ਨੇ ਵਿਧਾਨ ਸਭਾ ਹਲਕਾ ਮੌੜ ਅਤੇ ਸਮੂਹ ਦੇਸ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ।

ਹਨੇਰਾ ਚਾਹੇ ਕਿੰਨਾ ਵੀ ਡੂੰਘਾ ਹੋਵੇ, ਇੱਕ ਦੀਵਾ ਹੀ ਉਸ ਨੂੰ ਹਰਾਉਣ ਲਈ ਕਾਫੀ ਹੈ 08-11-2026
ਬਾਲਿਆਂਵਾਲੀ, 7 ਨਵੰਬਰ (ਕੁਲਦੀਪ ਮਤਵਾਲਾ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਡਾ. ਕਰਨ ਵੜਿੰਗ ਨੇ ਵਿਧਾਨ ਸਭਾ ਹਲਕਾ ਮੌੜ ਅਤੇ ਸਮੂਹ ਦੇਸ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ। ਡਾ. ਵੜਿੰਗ ਨੇ ਕਿਹਾ ਕਿ ਦੀਵਾਲੀ ਕੇਵਲ ਦੀਪਮਾਲਾ ਦਾ ਤਿਉਹਾਰ ਨਹੀਂ, ਸਗੋਂ ਇਹ ਅਗਿਆਨ ਰੂਪੀ ਹਨੇਰੇ ਉੱਤੇ ਗਿਆਨ ਦੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ ਕਿਉਂਕਿ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਪਹੁੰਚੇ ਸਨ ਤੇ ਲੋਕਾਂ ਦੇਸੀ ਘਿਓ ਦੇ ਦੀਵੇ ਜਗਾ ਕੇ ਖ਼ੁਸ਼ੀਆਂ ਮਨਾਈਆਂ ਸਨ ਤੇ ਦੀਵਾਲੀ ਵਾਲੇ ਦਿਨ ਹੀ ਲਛਮੀ ਪੂਜਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੰਦੀਛੋੜ ਦਿਵਸ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਤਿਆਗ ਅਤੇ ਬੰਦੀ ਛੁਡਾਊ ਸਿਧਾਂਤ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਮਨੁੱਖਤਾ ਨੂੰ ਆਜ਼ਾਦੀ ਅਤੇ ਨਿਆਂ ਦਾ ਮਾਰਗ ਦਿਖਾਇਆ। ਡਾ. ਵੜਿੰਗ ਨੇ ਅਪੀਲ ਕੀਤੀ ਕਿ ਇਸ ਪਾਵਨ ਪਰਵ ਮੌਕੇ ਅਸੀਂ ਨਫ਼ਰਤ ਦੇ ਹਨੇਰੇ ਨੂੰ ਦੂਰ ਕਰਕੇ ਭਾਈਚਾਰਕ ਸਾਂਝ, ਪ੍ਰੇਮ ਅਤੇ ਸਦਭਾਵਨਾ ਦੇ ਦੀਵੇ ਜਗਾਈਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਹਮੇਸ਼ਾ ਸਾਂਝੀਵਾਲਤਾ ਦੀ ਖ਼ੁਸ਼ਬੂ ਨਾਲ ਮਹਿਕਦੀ ਰਹੀ ਹੈ ਅਤੇ ਸਾਨੂੰ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਅੰਤ ’ਚ ਕਿਹਾ ਕਿ ਆਓ, ਇਸ ਦੀਵਾਲੀ ਤੇ ਅਸੀਂ ਲੋੜਵੰਦਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਦਾ ਪ੍ਰਣ ਕਰੀਏ, ਤਾਂ ਜੋ ਸੱਚੇ ਅਰਥਾਂ ਵਿੱਚ ਦੀਵਾਲੀ ਮਨਾਈ ਜਾ ਸਕੇ।ਇਸ ਮੌਕੇ ਬੂਟਾ ਸਿੰਘ ਢੱਡੇ, ਸਾਬਕਾ ਸਰਪੰਚ ਗੁਰਦੀਪ ਸਿੰਘ ਜਿਉਂਦ ਅਤੇ ਸੁਖਵਿੰਦਰ ਸਿੰਘ ਜੈਦ ਮੌਜੂਦ ਸਨ।
ਪਿਛਲੀ ਖ਼ਬਰ ਰੌਇਲ ਕਾਲਜ ਬੋੜਵਾਲ ਵਿਖੇ ਦੀਵਾਲੀ ਮੌਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਅਗਲੀ ਖ਼ਬਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ’ਚ ਪੋਸਕੋ ਐਕਟ ਤਹਿਤ ਗੈੱਸਟ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।