ਧੂੜ, ਪ੍ਰਦੂਸ਼ਣ, ਪਟਾਕਿਆਂ ਦੇ ਧੂੰਏਂ ਨਾਲ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਹੋ ਸਕਦਾ ਹੈ ਨੁਕਸਾਨ-ਮਾਹਿਰ
ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਧੂੜ, ਪ੍ਰਦੂਸ਼ਣ, ਪਟਾਕਿਆਂ ਦਾ ਧੂੰਆਂ ਅਤੇ ਕਾਸਮੈਟਿਕਸ ਦੀ ਲੰਬੇ ਸਮੇਂ ਤੱਕ ਵਰਤੋਂ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਕਾਰਨ ਚਮੜੀ ਵਿਚ ਖ਼ੁਸ਼ਕੀ, ਜਲਣ, ਰੋਮ-ਛਿੱਦਰ ਬੰਦ ਹੋਣ ਅਤੇ ਮੁਹਾਸਿਆਂ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਡ
ਡਾ. ਆਸਥਾ ਸ਼ਰਮਾ।
07-11-2026
ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਧੂੜ, ਪ੍ਰਦੂਸ਼ਣ, ਪਟਾਕਿਆਂ ਦਾ ਧੂੰਆਂ ਅਤੇ ਕਾਸਮੈਟਿਕਸ ਦੀ ਲੰਬੇ ਸਮੇਂ ਤੱਕ ਵਰਤੋਂ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਕਾਰਨ ਚਮੜੀ ਵਿਚ ਖ਼ੁਸ਼ਕੀ, ਜਲਣ, ਰੋਮ-ਛਿੱਦਰ ਬੰਦ ਹੋਣ ਅਤੇ ਮੁਹਾਸਿਆਂ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਚਮੜੀ ਦੀ ਸਹੀ ਦੇਖਭਾਲ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪਾਰਕ ਹਸਪਤਾਲ ਦੀ ਚਮੜੀ ਰੋਗ ਮਾਹਿਰ ਅਤੇ ਐਸਥੈਟਿਕ ਸਪੈਸ਼ਲਿਸਟ ਡਾ. ਆਸਥਾ ਸ਼ਰਮਾ ਨੇ ਸਿਹਤਮੰਦ, ਨਮੀ ਭਰਪੂਰ ਅਤੇ ਚਮਕਦਾਰ ਚਮੜੀ ਬਣਾਈ ਰੱਖਣ ਲਈ ਕੁਝ ਅਹਿਮ ਸੁਝਾਅ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਿਯਮਤ ਸਕਿਨਕੇਅਰ ਰੁਟੀਨ ਅਪਣਾਉਣ ਅਤੇ ਕੁਝ ਜ਼ਰੂਰੀ ਸਾਵਧਾਨੀਆਂ ਵਰਤਣ ਨਾਲ ਚਮੜੀ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡਾ. ਸ਼ਰਮਾ ਨੇ ਕਿਹਾ, ‘ਚਮੜੀ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਹਰ ਰਾਤ ਡਬਲ ਕਲੀਨਜ਼ਿੰਗ ਕਰਨਾ ਬਹੁਤ ਜ਼ਰੂਰੀ ਹੈ। ਮੇਕਅੱਪ, ਸਨਸਕ੍ਰੀਨ, ਧੂੜ ਅਤੇ ਵਾਤਾਵਰਨ ਵਿਚ ਮੌਜੂਦ ਪ੍ਰਦੂਸ਼ਕ ਤੱਤਾਂ ਨੂੰ ਹਟਾਉਣ ਲਈ ਪਹਿਲਾਂ ਕਿਸੇ ਹਲਕੇ ਮੇਕਅੱਪ ਰਿਮੂਵਰ ਜਾਂ ਕਲੀਨਜ਼ਿੰਗ ਆਇਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਹਲਕੇ ਫੇਸਵਾਸ਼ ਨਾਲ ਚਿਹਰਾ ਸਾਫ਼ ਕਰਨਾ ਚਾਹੀਦਾ ਹੈ। ਚਮੜੀ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਵੀ ਉਨਾ ਹੀ ਮਹੱਤਵਪੂਰਨ ਹੈ। ਇਸ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਣ ਦੇ ਨਾਲ-ਨਾਲ ਹਾਇਲੂਰੋਨਿਕ ਐਸਿਡ, ਗਲਿਸਰੀਨ ਅਤੇ ਸਿਰਾਮਾਈਡਜ਼ ਵਰਗੇ ਤੱਤਾਂ ਵਾਲੇ ਮਾਇਸਚਰਾਈਜ਼ਰ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਰੋਜ਼ਾਨਾ ਸਨਸਕ੍ਰੀਨ ਲਗਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਐੱਸਪੀਐੱਫ 30 ਜਾਂ ਇਸ ਤੋਂ ਵੱਧ ਸਮਰੱਥਾ ਵਾਲੀ ਬ੍ਰੌਡ-ਸਪੈਕਟ੍ਰਮ ਸਨਸਕ੍ਰੀਨ ਚਮੜੀ ਨੂੰ ਹਾਨੀਕਾਰਕ ਅਲਟਰਾਵਾਇਲਟ (ਯੂਵੀ) ਕਿਰਨਾਂ ਤੋਂ ਬਚਾਉਣ ਅਤੇ ਟੈਨਿੰਗ ਤੇ ਪਿਗਮੈਂਟੇਸ਼ਨ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦ ਕਰਦੀ ਹੈ। ਡਾ. ਸ਼ਰਮਾ ਨੇ ਬਹੁਤ ਜ਼ਿਆਦਾ ਐਕਸਫੋਲੀਏਸ਼ਨ ਕਰਨ, ਇੱਕੋ ਸਮੇਂ ਕਈ ਨਵੇਂ ਸਕਿਨਕੇਅਰ ਉਤਪਾਦਾਂ ਦੀ ਵਰਤੋਂ ਕਰਨ ਅਤੇ ਮੇਕਅੱਪ ਲਗਾ ਕੇ ਸੌਣ ਤੋਂ ਬਚਣ ਦੀ ਸਲਾਹ ਦਿੱਤੀ। ਡਾ. ਸ਼ਰਮਾ ਨੇ ਸਲਾਹ ਦਿੱਤੀ ਕਿ ਜੇਕਰ ਮੁਹਾਸੇ, ਚਮੜੀ ‘ਤੇ ਧੱਫੜ, ਖੁਜਲੀ, ਅਸਧਾਰਨ ਪਿਗਮੈਂਟੇਸ਼ਨ ਜਾਂ ਐਲਰਜੀ ਵਰਗੀਆਂ ਸਮੱਸਿਆਵਾਂ ਲਗਾਤਾਰ ਬਣੀਆਂ ਰਹਿੰਦੀਆਂ ਹਨ, ਤਾਂ ਗੈਰ-ਪ੍ਰਮਾਣਿਤ ਘਰੇਲੂ ਨੁਸਖ਼ਿਆਂ ‘ਤੇ ਨਿਰਭਰ ਰਹਿਣ ਦੀ ਬਜਾਏ ਯੋਗ ਚਮੜੀ ਰੋਗ ਮਾਹਿਰ ਨਾਲ ਸਲਾਹ ਕਰਨੀ ਚਾਹੀਦੀ ਹੈ।