06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਟਾਕਿਆਂ ਦਾ ਤੇਜ਼ ਸ਼ੋਰ ਖੋਹ ਸਕਦਾ ਸੁਣਨ ਸ਼ਕਤੀ : ਡਾ. ਬਿਕਰਮਜੀਤ ਸਿੰਘ

ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਦੀਵਾਲੀ ਰੌਸ਼ਨੀ ਅਤੇ ਖ਼ੁਸ਼ੀਆਂ ਦਾ ਤਿਉਹਾਰ ਹੈ, ਪਰ ਇਸ ਮੌਕੇ ਚਲਾਏ ਜਾਣ ਵਾਲੇ ਤੇਜ਼ ਆਵਾਜ਼ ਵਾਲੇ ਪਟਾਖੇ ਸਾਡੀ ਸਿਹਤ, ਖ਼ਾਸ ਕਰਕੇ ਸੁਣਨ ਸ਼ਕਤੀ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਪਟਾਖਿਆਂ ਨਾਲ ਹੋਣ ਵਾਲੇ ਧੂੰਏਂ ਅਤੇ ਅੱਗ ਦੇ ਨੁਕਸਾਨ ਬਾਰੇ ਤਾਂ ਆਮ ਤੌਰ ’ ਤੇ ਲੋਕ ਜਾਗਰੂਕ ਹਨ, ਪਰ ਇਨ੍ਹਾਂ ਦੇ ਤੇਜ਼ ਸ਼ੋਰ ਨਾਲ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ।

ਅਜੀਤ ਡੈਸਕ 06-11-2026
ਰਾਮਪੁਰਾ ਫੂਲ, 5 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਦੀਵਾਲੀ ਰੌਸ਼ਨੀ ਅਤੇ ਖ਼ੁਸ਼ੀਆਂ ਦਾ ਤਿਉਹਾਰ ਹੈ, ਪਰ ਇਸ ਮੌਕੇ ਚਲਾਏ ਜਾਣ ਵਾਲੇ ਤੇਜ਼ ਆਵਾਜ਼ ਵਾਲੇ ਪਟਾਖੇ ਸਾਡੀ ਸਿਹਤ, ਖ਼ਾਸ ਕਰਕੇ ਸੁਣਨ ਸ਼ਕਤੀ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਪਟਾਖਿਆਂ ਨਾਲ ਹੋਣ ਵਾਲੇ ਧੂੰਏਂ ਅਤੇ ਅੱਗ ਦੇ ਨੁਕਸਾਨ ਬਾਰੇ ਤਾਂ ਆਮ ਤੌਰ ’ ਤੇ ਲੋਕ ਜਾਗਰੂਕ ਹਨ, ਪਰ ਇਨ੍ਹਾਂ ਦੇ ਤੇਜ਼ ਸ਼ੋਰ ਨਾਲ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ। ਇਹ ਜਾਣਕਾਰੀ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਨੇ ਸਾਂਝੀ ਕੀਤੀ। ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ 85 ਡੈਸੀਬਲ ਤੋਂ ਵੱਧ ਸ਼ੋਰ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਦਕਿ ਪਟਾਖਿਆਂ ਦੀ ਆਵਾਜ਼ 145 ਤੋਂ 160 ਡੈਸੀਬਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ। ਅਜਿਹਾ ਤੇਜ਼ ਸ਼ੋਰ ਕੰਨਾਂ ਦੇ ਅੰਦਰ ਮੌਜੂਦ ਸੁਣਨ ਵਿਚ ਸਹਾਈ ਬਰੀਕ ਹੇਅਰ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਸੁਣਨ ਸ਼ਕਤੀ ਘੱਟਣ ਅਤੇ ਗੱਲਬਾਤ ਸਮਝਣ ਵਿਚ ਮੁਸ਼ਕਲ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਕਦਮ ਤੇਜ਼ ਧਮਾਕੇ ਨਾਲ ਕੰਨ ਦਾ ਪਰਦਾ ਵੀ ਫੱਟ ਸਕਦਾ ਹੈ, ਜਿਸ ਕਾਰਨ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਦੇ ਨਾਲ ਕੰਨ ਵਿਚੋਂ ਖ਼ੂਨ ਜਾਂ ਪਾਣੀ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਕੰਨਾਂ ਨੂੰ ਤੇਜ਼ ਸ਼ੋਰ ਤੋਂ ਵਧੇਰੇ ਖ਼ਤਰਾ ਹੁੰਦਾ ਹੈ। ਖ਼ਾਸ ਕਰਕੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਪ੍ਰਤੀ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਪਟਾਖਿਆਂ ਦੇ ਸ਼ੋਰ ਤੋਂ ਬਾਅਦ ਕੰਨਾਂ ਵਿਚ ਆਵਾਜ਼ਾਂ ਆਉਣ, ਸੁਣਨ ਸ਼ਕਤੀ ਘਟਣ ਜਾਂ ਕੰਨ ਵਿਚ ਦਰਦ ਅਤੇ ਖ਼ੂਨ ਆਉਣ ਵਰਗੀ ਸਮੱਸਿਆ ਪੈਦਾ ਹੋਵੇ ਤਾਂ ਬਿਨਾਂ ਦੇਰੀ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੀਆਂ ਖ਼ੁਸ਼ੀਆਂ ਮਨਾਉਂਦੇ ਸਮੇਂ ਆਪਣੀ ਅਤੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ।
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੀ ਮੌੜ ਰੈਲੀ ਨੇ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨਿਆ- ਮਨਦੀਪ ਸਿੰਘ ਚਨਾਰਥਲ ਅਗਲੀ ਖ਼ਬਰ ਸਮਾਜ ਸੇਵਾ ਨੂੰ ਸਮਰਪਿਤ ਭਾਵਨਾ ਨਾਲ ਲੋਕ ਭਲਾਈ ਦੇ ਕਾਰਜਾਂ ’ਚ ਜੁਟੀ ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।