ਗੁਰਪ੍ਰੀਤ ਕਾਂਗੜ ਦੇ ਦਫ਼ਤਰ ਦੇ ਉਦਘਾਟਨ ਦੌਰਾਨ ਭਾਰੀ ਇਕੱਠ ਨੇ ਕਾਂਗਰਸੀਆਂ ਦੇ ਹੌਸਲੇ ਕੀਤੇ ਬੁਲੰਦ
ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ) : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਉਦਘਾਟਨ ਮੌਕੇ ਭਾਰੀ ਇਕੱਠ ਨੇ ਕਾਂਗਰਸੀਆਂ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਸ਼ਹਿਰ ’ਚ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਸਨ ਅਤੇ ਉਨ੍ਹਾਂ ਦੀ ਚੋਣ ਨੂੰ ਪ੍ਰਚੰਡ ਕਰਨ ਲਈ ਪਿੰਡ ਕਾਂਗੜ ਸਥਿਤ ਰਿਹਾਇਸ਼ ਵਿਖੇ ਚੰਨੀ ਅਤੇ ਕਾਂਗੜ ਦਰਮਿਆਨ ਖੁੱਲ੍ਹਕੇ ਗੰਭੀਰ ਚਰਚਾ ਹੋਈ।
ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ) : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਉਦਘਾਟਨ ਮੌਕੇ ਭਾਰੀ ਇਕੱਠ ਨੇ ਕਾਂਗਰਸੀਆਂ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਸ਼ਹਿਰ ’ਚ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਸਨ ਅਤੇ ਉਨ੍ਹਾਂ ਦੀ ਚੋਣ ਨੂੰ ਪ੍ਰਚੰਡ ਕਰਨ ਲਈ ਪਿੰਡ ਕਾਂਗੜ ਸਥਿਤ ਰਿਹਾਇਸ਼ ਵਿਖੇ ਚੰਨੀ ਅਤੇ ਕਾਂਗੜ ਦਰਮਿਆਨ ਖੁੱਲ੍ਹਕੇ ਗੰਭੀਰ ਚਰਚਾ ਹੋਈ। ਚੰਨੀ ਨੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿਚ ਸਪੱਸ਼ਟ ਤੌਰ ’ਤੇ ਆਖਿਆ ਕਿ 2 027 ’ ਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਜਿਸ ਵਿਚ ਗੁਰਪ੍ਰੀਤ ਸਿੰਘ ਕਾਂਗੜ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਨ੍ਹਾਂ ਮੋਹ ਭਰੇ ਦ੍ਰਿੜ ਐਲਾਨਾਂ ਦਾ ਸ਼ਹਿਰੀਆਂ ਅੰਦਰ ਚੰਗਾ ਸਕਾਰਾਤਮਿਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਸ਼ਹਿਰੀ ਟੀਮ ਇਸ ਗੱਲ ਤੋਂ ਵੀ ਉਤਸ਼ਾਹਿਤ ਦੇਖੀ ਗਈ ਕਿ ਉਦਘਾਟਨ ਸਮਾਗਮ ਮੌਕੇ ਸ਼ਹਿਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਭਰਪੂਰ ਹਾਜ਼ਰੀ ਲਗਵਾਈ। ਸ੍ਰੀ ਰਾਮਾਇਣ ਜੀ ਦੇ ਅਖੰਡ ਪਾਠ ਦੌਰਾਨ ਇਸ ਗੱਲ ਦਾ ਵੀ ਸ਼ਹਿਰ ਅੰਦਰ ਚੰਗਾ ਪੱਖ ਦੇਖਣ ਨੂੰ ਮਿਲ ਰਿਹਾ ਹੈ ਕਿ ਭੋਗ ਸੰਪੰਨ ਹੋਣ ਤੱਕ ਕਾਂਗੜ ਤੋਂ ਇਲਾਵਾ ਉਨ੍ਹਾਂ ਦੇ ਨੌਜਵਾਨ ਸਪੁੱਤਰ ਯੂਥ ਕਾਂਗਰਸ ਆਗੂ ਹਰਮਨਵੀਰ ਸਿੰਘ ਕਾਂਗੜ ਸਮੇਤ ਪੂਰੇ ਕਾਂਗੜ ਪਰਿਵਾਰ ਨੇ ਸ਼ਰਧਾ ਪੂਰਵਕ ਇੱਕ ਸੇਵਕ ਵਾਂਗ ਆਪਣੀ ਹਾਜ਼ਰੀ ਭਰੀ। ਚੰਨੀ ਸਮੇਤ ਸਾਰੇ ਕਾਂਗੜ ਪਰਿਵਾਰ ਅਤੇ ਸ਼ਹਿਰੀਆਂ ਦੀ ਆਰਤੀ ਮੌਕੇ ਦਿਖਾਈ ਮੌਜੂਦਗੀ ਨੇ ਵੀ ਕਾਂਗਰਸੀਆਂ ਨੂੰ ਢਾਰਸ ਬਣਵਾਇਆ। ਉਧਰ ਗੁਰਪ੍ਰੀਤ ਸਿੰਘ ਕਾਂਗੜ ਨੇ ਉਦਘਾਟਨ ਮੌਕੇ ਆਏ ਹਰ ਸ਼ਖ਼ਸ ਅਤੇ ਸ਼ਹਿਰੀਆਂ ਦਾ ਖ਼ਾਸ ਕਰ ਹਾਰਦਿਕ ਧੰਨਵਾਦ ਕੀਤਾ।