03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜੀ.ਕੇ.ਯੂ. ਦੀ ਡਾ. ਮਨੀਤਾ ਪਨੇਰੀ ਦੇ ਖੋਜ ਪੱਤਰ ਨੂੰ 22ਵੀਂ ਵਿਗਿਆਨਕ ਗੋਸ਼ਟੀ ਵਿਚ ਪਹਿਲਾ ਸਥਾਨ

ਤਲਵੰਡੀ ਸਾਬੋ, 2 ਨਵੰਬਰ (ਰਣਜੀਤ ਸਿੰਘ ਰਾਜੂ)- ਰਾਸ਼ਟਰੀ ਅਨੁਸੰਧਾਨ ਰਿਸਰਚ ਫਾਊਂਡੇਸ਼ਨ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਕਰਵਾਈ 22ਵੀਂ ਅੰਤਰ-ਰਾਸ਼ਟਰੀ ਸਾਈਕਲੋਡੇਕਸਟ੍ਰੀਨ ਗੋਸ਼ਟੀ ਦੇ (ਬਾਇਉਟੈਕਨਾਲੋਜੀ ਅਤੇ ਜੀਵ-ਵਿਗਿਆਨ) ਸੈਸ਼ਨ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਡਾ. ਮਨੀਤਾ ਪਨੇਰੀ ਨੇ ਖੋਜ ਪੇਸ਼ਕਾਰੀ ਲਈ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਅਜੀਤ ਡੈਸਕ 03-11-2026
ਤਲਵੰਡੀ ਸਾਬੋ, 2 ਨਵੰਬਰ (ਰਣਜੀਤ ਸਿੰਘ ਰਾਜੂ)- ਰਾਸ਼ਟਰੀ ਅਨੁਸੰਧਾਨ ਰਿਸਰਚ ਫਾਊਂਡੇਸ਼ਨ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਕਰਵਾਈ 22ਵੀਂ ਅੰਤਰ-ਰਾਸ਼ਟਰੀ ਸਾਈਕਲੋਡੇਕਸਟ੍ਰੀਨ ਗੋਸ਼ਟੀ ਦੇ (ਬਾਇਉਟੈਕਨਾਲੋਜੀ ਅਤੇ ਜੀਵ-ਵਿਗਿਆਨ) ਸੈਸ਼ਨ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਡਾ. ਮਨੀਤਾ ਪਨੇਰੀ ਨੇ ਖੋਜ ਪੇਸ਼ਕਾਰੀ ਲਈ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਪੇਸ਼ਕਾਰੀ ਉਕਸਾ ਕਿਸਮ ਦੇ ਬੈਕਟੀਰੀਆ ਦੀ ਜੀਨੋਮਿਕ ਤੇ ਆਧਾਰਿਤ ਸੀ, ਜੋ ਆਈ.ਸੀ.ਯੂ. ਦੇ ਮਰੀਜ਼ਾਂ ਵਿਚ ਵੈਂਟੀਲੇਟਰ ਨਾਲ ਜੁੜੇ ਡਰੱਗ ਰੋਧਕ ਬੈਕਟੀਰੀਆ ਤੇ ਕੇਂਦਰਿਤ ਰਹੀ। ਯੂਨੀਵਰਸਿਟੀ ਪ੍ਰਬੰਧਕਾਂ ਮੁਤਾਬਿਕ ਡਾ. ਪਨੇਰੀ ਦਾ ਇਹ ਖੋਜ ਕਾਰਜ ਹਸਪਤਾਲਾਂ ਵਿਚ ਡਾਕਟਰਾਂ ਨੂੰ ਬਿਮਾਰੀ ਦੇ ਫੈਲਾਉ ਨੂੰ ਰੋਕਣ ਵਿਚ ਮਦਦ ਕਰਦਾ ਹੈ।ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਉੱਪ ਕੁਲਪਤੀ ਡਾ. ਬਲਰਾਜ ਸਿੰਘ ਨੇ ਕਿਹਾ ਕਿ ਖੋਜਕਾਰ ਦੀ ਇਹ ਪ੍ਰਾਪਤੀ ਮਰੀਜ਼ਾਂ ਦੇ ਬਿਹਤਰ ਇਲਾਜ ਵਿਚ ઠ ਯੋਗਦਾਨ ਪਾਵੇਗੀ। ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਡਾ. ਮਨੀਤਾ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਖੋਜ ਅਤੇ ਗੁਣਵੱਤਾ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜੋ ਹੁਣ ਕਾਫ਼ੀ ਸ਼ਲਾਘਾਯੋਗ ਬਣ ਚੁੱਕੀ ਹੈ। ਉਨ੍ਹਾਂ ਖੋਜਾਰਥੀ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਅਤੇ ਲੋਕਾਈ ਦੇ ਭਲੇ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਉੱਧਰ ਡਾ. ਪਨੇਰੀ ਨੇ ਇਸ ਖੋਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਪ੍ਰਤੀਰੋਧਕ ਐਂਟੀਮਾਈਕ੍ਰੋਬਾਇਲ ਤੇ ਕਾਬੂ ਨਾ ਪਾਇਆ ਤਾਂ ਇਹ ਇੱਕ ਵੱਡੀ ਬਿਮਾਰੀ ਦਾ ਰੂਪ ਲੈ ਸਕਦੀ ਹੈ।
ਪਿਛਲੀ ਖ਼ਬਰ ਫਤਿਹ ਕਾਲਜ ਰਾਮਪੁਰਾ ਦੇ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਵਰ੍ਹੇ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।