03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੇਜਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਬਾਲਿਆਂਵਾਲੀ ਦੇ ਦਰਜਨਾਂ ਪਰਿਵਾਰ ਭਾਜਪਾ ’ਚ ਹੋਏ ਸ਼ਾਮਿਲ

ਬਾਲਿਆਂਵਾਲੀ, 2 ਨਵੰਬਰ (ਕੁਲਦੀਪ ਮਤਵਾਲਾ)- ਭਾਜਪਾ ਦੇ ਸੀਨੀਅਰ ਆਗੂ ਹਲਕਾ ਮੌੜ ਮੇਜਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਬਾਲਿਆਂਵਾਲੀ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖਕੇ ਦਰਜਨਾਂ ਵਿਅਕਤੀ ਪਰਿਵਾਰ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਕੋਰ ਗਰੁੱਪ ਦੇ ਮੈਂਬਰ (ਇੰਚਾਰਜ ਲੁਧਿਆਣਾ ਸ਼ਹਿਰੀ) ਦਿਆਲ ਦਾਸ ਸੋਢੀ ਨੇ ਪਾਰਟੀ ਚਿੰਨ੍ਹ ਵਾਲੇ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਲੋਕਾਂ ਦੀ ਆਪਣੀ ਪਾਰਟੀ ਹੈ ਹਰੇਕ ਵਰਕਰ ਨੂੰ ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ।

ਭਾਜਪਾ ’ਚ ਸ਼ਾਮਿਲ ਕਰਨ ਸਮੇਂ ਵਰਕਰਾਂ ਦੇ ਸਿਰੋਪਾਓ ਪਾਉਂਦੇ ਹੋਏ ਦਿਆਲ ਦਾਸ ਸੋਢੀ ਨਾਲ ਮੇਜਰ ਸਿੰਘ ਰੰਧਾਵਾ। ਤਸਵੀਰ : ਅਜੀਤ 03-11-2026
ਬਾਲਿਆਂਵਾਲੀ, 2 ਨਵੰਬਰ (ਕੁਲਦੀਪ ਮਤਵਾਲਾ)- ਭਾਜਪਾ ਦੇ ਸੀਨੀਅਰ ਆਗੂ ਹਲਕਾ ਮੌੜ ਮੇਜਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਬਾਲਿਆਂਵਾਲੀ ਵਿਖੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖਕੇ ਦਰਜਨਾਂ ਵਿਅਕਤੀ ਪਰਿਵਾਰ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਕੋਰ ਗਰੁੱਪ ਦੇ ਮੈਂਬਰ (ਇੰਚਾਰਜ ਲੁਧਿਆਣਾ ਸ਼ਹਿਰੀ) ਦਿਆਲ ਦਾਸ ਸੋਢੀ ਨੇ ਪਾਰਟੀ ਚਿੰਨ੍ਹ ਵਾਲੇ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਲੋਕਾਂ ਦੀ ਆਪਣੀ ਪਾਰਟੀ ਹੈ ਹਰੇਕ ਵਰਕਰ ਨੂੰ ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਦਿਆਲ ਦਾਸ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਫ਼ਰੰਟ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ ਅਤੇ ਪੰਜਾਬ ’ਚ ਗੈਂਗਵਾਰ ਤੇ ਨਸ਼ਾ ਤਸਕਰਾਂ ਨੇ ਪੂਰੇ ਪੈਰ ਪਸਾਰੇ ਹੋਏ ਹਨ। ਉਨ੍ਹਾਂ ਕਿਹਾ ਕਿ 2027 ’ਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਤੇ ਨਸ਼ਾ ਜੜ੍ਹੋ ਖ਼ਤਮ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ। ਇਸ ਮੌਕੇ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਤੇ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੇਜਰ ਸਿੰਘ ਰੰਧਾਵਾ ਨੇ ਕਿਹਾ ਭਾਰਤ ਦੇਸ਼ ਦੇ ਜਿਨ੍ਹਾਂ ਵੀ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ, ਉਹ ਸੂਬੇ ਖ਼ੁਸ਼ਹਾਲ ਤੇ ਵਿਕਾਸ ਪੱਖੋਂ ਸਭ ਤੋਂ ਮੋਹਰੀ ਹਨ ਅਤੇ ਆਰਥਿਕ ਪੱਖੋਂ ਵੀ ਮਜ਼ਬੂਤ ਹਨ। ਲੋਕ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਪਸੰਦ ਕਰਦੇ ਹਨ ਅਤੇ ਇਸ ਲੋਕ ਭਾਜਪਾ ਨਾਲ ਜੁੜ ਰਹੇ ਹਨ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਰਮਪਾਲ ਸਿੰਘ ਕੋਟੜਾ ਕੌੜਾ ਸਰਪੰਚ ਤੋਂ ਇਲਾਵਾ ਹਰਪ੍ਰੀਤ ਗੋਲਡੀ, ਬਿੱਟੂ ਟੇਲਰ, ਸੰਤਾ ਸਿੰਘ ਮਾਲੇਕਾ, ਹਰਪਾਲ ਦਾਸ ਮਹੰਤ, ਹਰਪ੍ਰੀਤ ਸਿੰਘ ਠੂਲਾ, ਮਿੰਦੀ ਮਹਿਰਾਜ ਕਾ, ਬੀਰਾ ਸੈਣੇਵਾਲਾ, ਭੋਲਾ ਮਾਲੇ ਕਾ, ਅਵਤਾਰ ਸਿੰਘ ਤਾਰੀ, ਹਰਪ੍ਰੀਤ ਸਿਵੀਆਂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਨਵੀਂ ਕਰਜ਼ਾ ਨੀਤੀ ਅਤੇ ਐਡਵਾਂਸਮੈਂਟ ਕਟੌਤੀ ਦੇ ਮੁੱਦੇ ’ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਛੇ ਗ੍ਰਾਮ ਹੈਰੋਇਨ ਸਮੇਤ ਕੋਟਫੱਤਾ ਦਾ ਵਸਨੀਕ ਨੌਜਵਾਨ ਕਾਬੂ -ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।