ਕਰਵਾ ਚੌਥ ਮੌਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ, ਸੈਂਕੜੇ ਮਹਿਲਾਵਾਂ ਨੇ ਉਤਸ਼ਾਹ ਨਾਲ ਕੀਤੀ ਸ਼ਿਰਕਤ
ਬਠਿੰਡਾ, 1 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵਿਕਾ ਤੇ ਪ੍ਰਿੰਸੀਪਲ ਵੀਨੂੰ ਗੋਇਲ (ਭਾਜਪਾ) ਦੀ ਅਗਵਾਈ ਹੇਠ ਕਰਵਾ ਚੌਥ ਦੇ ਪਾਵਨ ਮੌਕੇ ’ਤੇ ‘ਸੌਭਾਗਿਆ’ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸੈਂਕੜੇ ਮਹਿਲਾਵਾਂ ਨੇ ਬੜੇ ਉਤਸ਼ਾਹ ਅਤੇ ਉਮੰਗ ਨਾਲ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਏਕਤਾ ਨਾਗਪਾਲ, ਸਕੱਤਰ ਭਾਜਪਾ ਪੰਜਾਬ ਤੇ ਸਮਾਜ ਸੇਵਿਕਾ ਮੰਜੂ ਕੁਰੈਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਬਠਿੰਡਾ, 1 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵਿਕਾ ਤੇ ਪ੍ਰਿੰਸੀਪਲ ਵੀਨੂੰ ਗੋਇਲ (ਭਾਜਪਾ) ਦੀ ਅਗਵਾਈ ਹੇਠ ਕਰਵਾ ਚੌਥ ਦੇ ਪਾਵਨ ਮੌਕੇ ’ਤੇ ‘ਸੌਭਾਗਿਆ’ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸੈਂਕੜੇ ਮਹਿਲਾਵਾਂ ਨੇ ਬੜੇ ਉਤਸ਼ਾਹ ਅਤੇ ਉਮੰਗ ਨਾਲ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਏਕਤਾ ਨਾਗਪਾਲ, ਸਕੱਤਰ ਭਾਜਪਾ ਪੰਜਾਬ ਤੇ ਸਮਾਜ ਸੇਵਿਕਾ ਮੰਜੂ ਕੁਰੈਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ। ਇਸ ਮੌਕੇ ਵੀਨੂੰ ਗੋਇਲ ਵਲੋਂ ਮੁੱਖ ਮਹਿਮਾਨ ਏਕਤਾ ਨਾਗਪਾਲ ਤੇ ਮੰਜੂ ਕੁਰੈਸ਼ੀ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਵੀਨੂੰ ਗੋਇਲ ਨੇ ਦੋਂਵਾਂ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਐਮ.ਕੇ. ਮੰਨਾ ਸਨ ਜਦਕਿ ਮੰਚ ਸੰਚਾਲਨ ਗਗਨ ਗਾਂਧੀ ਨੇ ਕੀਤਾ। ਮਹਿਲਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਇਨਡੋਰ ਗੇਮਾਂ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕਰਵਾ ਕੁਈਨ, ਬੈਸਟ ਸਮਾਈਲ, ਬੈਸਟ ਵਾਕ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਰੋਹ ਵਿਚ ਹਰੇਕ ਮਹਿਲਾ ਨੂੰ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਜੱਜਮੈਂਟ ਟੀਮ ਵਿਚ ਰਿਤੂ ਸਿੰਗਲਾ ਤੇ ਮਨੀਸ਼ਾ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਮਨੀਸ਼ਾ, ਇਸਮੀਤ ਸਦਿਓਰਾ, ਵੀਰਪਾਲ ਕੌਰ, ਜੀਆ ਬਿਊਟੀ ਸੈਲੂਨ ਤੇ ਪਾਰਕ ਹਸਪਤਾਲ ਤੋਂ ਡਾ . ਸੁਜਾਤਾ, ਬੁਸਕੀ ਵਰਮਾ, ਜਸਪ੍ਰੀਤ ਕੌਰ, ਅਜਵਿੰਦਰ ਕੌਰ ਤੇ ਗੁਰਵੀਰ ਸਮੇਤ ਸਾਰੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।